JALANDHAR WEATHER

ਸੜਕ ਹਾਦਸੇ ਵਿਚ ਮਾਤਾ ਪਿਤਾ ਦੇ ਇਕਲੌਤੇ ਨੌਜਵਾਨ ਪੁੱਤਰ ਦੀ ਮੌਤ

 ਓਠੀਆ, (ਅੰਮ੍ਰਿਤਸਰ), 9 ਜੂਨ- ਓਠੀਆਂ ਤੋਂ ਅੰਮ੍ਰਿਤਸਰ ਨੂੰ ਜਾਂਦੀ ਸੜਕ ’ਤੇ ਪੈਂਦੇ ਪਿੰਡ ਧਾਰੀਵਾਲ ਕੋਲ ਮੋਟਰਸਾਈਕਲ ’ਤੇ ਜਾਂਦੇ ਨੌਜਵਾਨ ਦੀ ਅਣ-ਪਛਾਤੀ ਗੱਡੀ ਨਾਲ ਬੀਤੀ ਰਾਤ ਹੋਈ ਟੱਕਰ ਵਿਚ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਹੈ। ਪ੍ਰਪਾਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਲੱਲਾ ਅਫ਼ਗਾਨਾ ਦਾ ਨੌਜਵਾਨ ਸ਼ਮਸ਼ੇਰ ਸਿੰਘ ਪੁੱਤਰ ਜਗਬੀਰ ਸਿੰਘ ਮਸ਼ੀਨ ਨਾਲ ਮਿੱਟੀ ਪੁੱਟਣ ਦਾ ਕੰਮ ਕਰਦਾ ਸੀ। ਬੀਤੀ ਰਾਤ 10 ਕੁ ਵਜੇ ਦੇ ਕਰੀਬ ਉਹ ਆਪਣੇ ਮੋਟਰਸਾਇਕਲ ’ਤੇ ਆਪਣੇ ਪਿੰਡ ਜਾ ਰਿਹਾ ਸੀ ਤਾਂ ਅਣ-ਪਛਾਤੀ ਗੱਡੀ ਨਾਲ ਧਾਰੀਵਾਲ ਅੱਡੇ ’ਤੇ ਟੱਕਰ ਹੋ ਜਾਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਗੱਡੀ ਚਾਲਕ ਗੱਡੀ ਭਜਾ ਕੇ ਲੈ ਗਿਆ। ਨੌਜਵਾਨ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ