ਸੀ.ਐਨ.ਐਫ. ਦੀ ਜ਼ਿਲ੍ਹਾ ਪੱਧਰੀ ਡੈਲੀਗੇਸ਼ਨ ਮੀਟਿੰਗ
ਚੋਗਾਵਾਂ (ਅੰਮ੍ਰਿਤਸਰ), 10 ਜੂਨ (ਗੁਰਵਿੰਦਰ ਸਿੰਘ ਕਲਸੀ) - ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਠੱਠੀ ਵਿਖੇ ਕ੍ਰਿਸ਼ਚੀਅਨ ਨੈਸ਼ਨਲ ਫਰੰਟ ਦੀ ਜ਼ਿਲ੍ਹਾ ਪੱਧਰੀ ਡੈਲੀਗੇਸ਼ਨ ਮੀਟਿੰਗ ਦਾ ਪਾ. ਗੋਰਾ ਮਸੀਹ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਆਯੋਜਨ ਕੀਤਾ ਗਿਆ, ਜਿਸ ਵਿਚ ਲਾਰੈਂਸ ਚੌਧਰੀ ਰਾਸ਼ਟਰੀ ਪ੍ਰਧਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਡੇਲੀਗੇਟਸ ਨੇ ਕਬਰਿਸਤਾਨਾਂ ਲਈ ਜ਼ਮੀਨ, ਸੰਗਠਨ ਦੀ ਮਜ਼ਬੂਤੀ ,ਰਾਖਵਾਕਰਨ, ਬੱਚਿਆਂ ਦੀ ਪੜਾਈ,ਪੜੇ ਲਿਖੇ ਬੱਚਿਆਂ ਦੇ ਰੁਜ਼ਗਾਰ,ਬੇਘਰ ਲੋਕਾ ਲਈ ਘਰ,ਮਸੀਹੀ ਰੈਜ਼ੀਮੈਂਟ, ਯੇਰੂਸਲਮ ਯਾਤਰਾ ਅਤੇ ਚਰਚ ਅੱਗੇ ਆ ਰਹੀਆ ਚੁਣੌਤੀਆਂ ਆਦਿ ਮੁੱਦਿਆਂ ਤੇ ਡੁੰਘਾਈ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਮੌਕੇ ਸਰਬਸੰਮਤੀ ਨਾਲ 5 ਮੇਬਰੀ ਜ਼ਿਲ੍ਹਾ ਯੂਥ ਕਮੇਟੀ ਦਾ ਅੰਕੁਸ਼ ਪ੍ਰਧਾਨ, ਬਿੱਟੂ, ਵੰਸ਼, ਅਰਸ਼ ਜ਼ਿਲ੍ਹਾ ਯੂਥ ਮੈਂਬਰ ਅਤੇ 9 ਮੈਂਬਰੀ ਪਿੰਡ ਇਕਾਈ ਦਾ ਸਤਪਾਲ ਮਸੀਹ ਪ੍ਰਧਾਨ,ਪਰਮਜੀਤ ਮਸੀਹ ਮੀਤ ਪ੍ਰਧਾਨ,ਰਣਜੀਤ ਸਕੱਤਰ,ਲਵਪ੍ਰੀਤ ਖਜ਼ਾਨਚੀ,ਸੰਦੀਪ,ਗੋਲਡੀ,ਰੇਸ਼ਮ,ਅਮਨਦੀਪ,ਜੋਹਨ ਮਸੀਹ ਆਦਿ ਨੂੰ ਮੈਬਰ ਚੁਣਿਆ ਗਿਆ।ਰਾਸ਼ਟਰੀ ਪ੍ਰਧਾਨ ਨੇ ਸਨਮਾਨਿਤ ਕੀਤਾ ਤੇ ਨਿਯੁਕਤੀ ਪੱਤਰ ਸੌਂਪੇ। ਮੀਟਿੰਗ ਨੂੰ ਸੰਬੋਧਨ ਕਰਦਿਆ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਨੇ ਕਿਹਾ ਹੱਕ ਮਿਲਣ ਦੀ ਆਸ ਵਿਚ ਸਾਡੇ ਵੀ ਪੂਰਵਜ ਪਾਰਟੀਆਂ ਬਦਲਦੇ ਰਹੇ, ਪਰ ਆਜ਼ਾਦੀ ਦੇ 79 ਸਾਲ ਬਾਅਦ ਵੀ ਹੱਥ ਖਾਲੀ ਨੇ। ਸਾਡੇ ਹੱਕ ਕਿਸੇ ਪਾਰਟੀ ਨੇ ਨਹੀਂ ਦੇਣੇ, ਇਸਦੇ ਲਈ ਅਸੈਂਬਲੀ ਅਤੇ ਪਾਰਲੀਮੈਂਟ ਵਿਚ ਜਾਣ ਲਈ ਖੁਦ ਮੈਦਾਨ ਵਿਚ ਉਤਰਨਾ ਪਵੇਗਾ। ਉਨ੍ਹਾਂ ਕਿਹਾ ਕਿ ਸੀਐਨਐਫ ਦੇ ਤੁਸੀਂ ਭਿਖਾਰੀ ਨਹੀਂ ਖੁਦ ਸ਼ਾਸਕ ਬਣੋ ਦੇ ਸਿਧਾਂਤ ਤੇ 117 ਹਲਕਿਆਂ,250 ਦੇ ਕਰੀਬ ਬਲਾਕਾਂ ਅਤੇ 1500 ਦੇ ਕਰੀਬ ਪਿੰਡਾਂ ਵਿਚ ਇਕਾਈਆਂ ਦਾ ਗਠਨ ਕਰ ਜਾਗਰੂਕਤਾ ਲਹਿਰ ਨੂੰ ਅੱਗੇ ਵਧਾ ਰਿਹਾ ਹੈ। ਪੰਜਾਬ ਵਿਚ ਘੱਟ ਗਿਣਤੀਆਂ ਅਤੇ ਦਲਿਤਾਂ ਨੂੰ ਇਕ ਮੰਚ 'ਤੇ ਇਕੱਠਾ ਕਰਨ ਦਾ ਯਤਨ ਕਰ ਰਿਹਾ ਹੈ।
;
;
;
;
;
;
;
;