JALANDHAR WEATHER

ਸ੍ਰੀ ਹਰਗੋਬਿੰਦਪੁਰ ਨਜ਼ਦੀਕ ਪਿੰਡ ਵਰਸਾਲ ਚੱਕ ਚ ਚੱਲੀਆਂ ਗੋਲੀਆਂ, ਤਿੰਨ ਜ਼ਖਮੀ

ਸ੍ਰੀ ਹਰਗੋਬਿੰਦਪੁਰ (ਬਟਾਲਾ), 10 ਜੂਨ (ਕਵਲਜੀਤ ਸਿੰਘ ਚੀਮਾ) - ਸ੍ਰੀ ਹਰਬਿੰਦਪੁਰ ਨਜ਼ਦੀਕ ਪੈਂਦੇ ਪਿੰਡ ਵਰਸਾਲ ਚੱਕ ਵਿਚ ਬਾਹਰੋਂ ਆਈ ਮਾਂਗਵੀਂ ਧਾੜ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਸ ਦੌਰਾਨ ਦੋ ਔਰਤਾਂ ਅਤੇ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਮਾਮਲਾ ਕਬੂਤਰਾਂ ਤੋਂ ਹੋਈ ਲੜਾਈ ਦਾ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਪਿੰਡ ਵਰਸਾਲ ਚੱਕ ਦੇ ਵਿਅਕਤੀਆਂ ਦੀ ਆਪਸੀ ਲੜਾਈ ਹੋਈ ਸੀ, ਜਿਸ ਵਿਚ ਇਕ ਧਿਰ ਨੇ ਦੂਸਰੀ ਧਿਰ ਦੇ ਵਿਅਕਤੀ ਨੂੰ ਕੁੱਟਿਆ ਸੀ ਅਤੇ ਅੱਜ ਉਸ ਵਿਅਕਤੀ ਵਲੋਂ ਆਪਣੀ ਹੋਈ ਕੁੱਟ ਦਾ ਬਦਲਾ ਲੈਣ ਲਈ ਬਾਹਰੋਂ 6 ਨੌਜਵਾਨ ਦੋ ਮੋਟਰਸਾਈਕਲਾਂ 'ਤੇ ਬੁਲਾਏ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨੌਜਵਾਨਾਂ ਕੋਲੋਂ ਚਾਰ ਪਿਸਤੌਲ ਸਨ ਅਤੇ ਉਨਾਂ ਨੇ 30 ਤੋਂ 40 ਗੋਲੀਆਂ ਚਲਾਈਆਂ। ਇਕ ਵਿਅਕਤੀ ਨਿਸ਼ਾਨ ਸਿੰਘ ਪੁੱਤਰ ਸੂਬਾ ਸਿੰਘ, ਜੋ ਦਿਹਾੜੀ ਕਰ ਕੇ ਆ ਰਿਹਾ ਸੀ ਉਸ ਦੀ ਲੱਤ ਵਿਚ ਗੋਲੀ ਮਾਰੀ ਗਈ। ਉਸ ਤੋਂ ਬਾਅਦ ਉਨ੍ਹਾਂ ਵਲੋਂ ਦਵਿੰਦਰ ਕੌਰ ਪਤਨੀ ਸਵਰਗੀ ਗੁਰਨਾਮ ਸਿੰਘ ਸਾਬਕਾ ਫ਼ੌਜੀ ਦੇ ਉੱਪਰ ਵੀ ਗੋਲੀ ਚਲਾਈ ਗਈ ਜੋ ਉਸ ਦੇ ਮੋਢੇ ਵਿਚ ਲੱਗੀ ਤੇ ਉਸ ਦੀ ਸਵਿਫਟ ਕਾਰ ਦੀ ਵੀ ਉਨ੍ਹਾਂ ਦੇ ਘਰ ਆ ਕੇ ਬੁਰੀ ਤਰ੍ਹਾਂ ਭੰਨਤੋੜ ਕਰ ਦਿੱਤੀ। ਇਸ ਤੋਂ ਇਲਾਵਾ ਕਵਲਜੀਤ ਕੌਰ ਪਤਨੀ ਹਰਜੀਤ ਸਿੰਘ ਦੀ ਵੀ ਬਾਂਹ ਵਿਚ ਗੋਲੀ ਵੱਜੀ ਹੈ। ਇੰਨੀਆਂ ਗੋਲੀਆਂ ਚੱਲਣ ਕਾਰਨ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਹੈ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਬਟਾਲਾ ਵਿਚ ਦਾਖ਼ਲ ਕਰਾਇਆ ਗਿਆ ਹੈ। ਇਸ ਮੌਕੇ ਥਾਣਾ ਮੁਖੀ ਗਗਨਦੀਪ ਸਿੰਘ ਪੁਲਿਸ ਪਾਰਟੀ ਸਮੇਤ ਪੁੱਜੇ ਹਨ ਤੇ ਜਾਂਚ ਕਰ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ