ਟੀ.ਐਮ.ਸੀ. ਦੇ ਇਕ ਹੋਰ ਰਾਜ ਸਭਾ ਮੈਂਬਰ ਪ੍ਰਕਾਸ਼ ਚਿਕ ਬਰਾਇਕ ਨੇ ਦਿੱਤਾ ਅਸਤੀਫ਼ਾ
ਪੱਛਮੀ ਬੰਗਾਲ, 11 ਜੂਨ- ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਦੇ ਅੰਦਰ ਫੁੱਟ ਜਾਰੀ ਹੈ। ਇਕ ਹੋਰ ਰਾਜ ਸਭਾ ਸੰਸਦ ਮੈਂਬਰ ਪ੍ਰਕਾਸ਼ ਚਿਕ ਬਰਾਇਕ ਨੇ ਅਸਤੀਫ਼ਾ ਦੇ ਦਿੱਤਾ ਹੈ। ਪਿਛਲੇ ਚਾਰ ਦਿਨਾਂ ਵਿਚ ਤਿੰਨ ਰਾਜ ਸਭਾ ਸੰਸਦ ਮੈਂਬਰ ਮਮਤਾ ਬੈਨਰਜੀ ਨੂੰ ਛੱਡ ਗਏ ਹਨ। ਕੱਲ੍ਹ 10 ਜੂਨ ਨੂੰ, ਸੁਸ਼ਮਿਤਾ ਦੇਵ ਨੇ ਅਸਤੀਫ਼ਾ ਦੇ ਦਿੱਤਾ ਸੀ। 8 ਜੂਨ ਨੂੰ ਸੁਖੇਂਦੂ ਸ਼ੇਖਰ ਰੇਅ ਨੇ ਰਾਜ ਸਭਾ ਅਤੇ ਪਾਰਟੀ ਛੱਡ ਦਿੱਤੀ ਸੀ।
ਹੁਣ ਤੱਕ 28 ਟੀ.ਐਮ.ਸੀ. ਲੋਕ ਸਭਾ ਸੰਸਦ ਮੈਂਬਰਾਂ ਵਿਚੋਂ 20 ਅਤੇ 13 ਵਿਚੋਂ 3 ਰਾਜ ਸਭਾ ਸੰਸਦ ਮੈਂਬਰ ਦਲ ਬਦਲ ਚੁੱਕੇ ਹਨ। ਇਸ ਦੌਰਾਨ ਬੰਗਾਲ ਵਿਚ 80 ਟੀ.ਐਮ.ਸੀ. ਵਿਧਾਇਕਾਂ ਵਿਚੋਂ 58 ਨੇ ਇਕ ਵੱਖਰਾ ਧੜਾ ਬਣਾਇਆ ਹੈ।
;
;
;
;
;
;
;
;