JALANDHAR WEATHER

ਤੂਫ਼ਾਨ ਦੇ ਕਹਿਰ ਕਾਰਨ ਆਵਜਾਈ ਠੱਪ, ਬਿਜਲੀ ਸਪਲਾਈ ਗੁੱਲ

ਹਰੀਕੇ ਪੱਤਣ, (ਤਰਨਤਾਰਨ), 14 ਜੂਨ (ਸੰਜੀਵ ਕੁੰਦਰਾ)-  ਬੀਤੀ ਦੇਰ ਸ਼ਾਮ ਆਏ ਤੇਜ ਤੂਫ਼ਾਨ ਨੇ ਹਰ ਪਾਸੇ ਵੱਡੀ ਤਬਾਹੀ ਮਚਾਈ। ਕਸਬਾ ਪੱਤਣ ਇਲਾਕੇ ਵਿਚ ਤੂਫ਼ਾਨ ਦਾ ਕਹਿਰ ਦੇਖਣ ਨੂੰ ਮਿਲਿਆ ਅਨੇਕਾਂ ਦਰਖ਼ਤ, ਖੰਭੇ ਆਦਿ ਤੇਜ਼ ਤੂਫ਼ਾਨ ਕਾਰਨ ਡਿੱਗ ਪਏ। ਰਾਸ਼ਟਰੀ ਮਾਰਗ 54, ਜੋ ਕਿ ਕਸਬਾ ਹਰੀਕੇ ਪੱਤਣ ਤੋਂ ਬੰਗਾਲੀ ਵਾਲਾ ਪੁੱਲ੍ਹ ਨੂੰ ਜਾਂਦਾ ਹੈ, ਵਿਚ ਸੜਕ ’ਤੇ ਵੱਡੇ ਦਰੱਖਤ ਡਿੱਗਣ ਕਾਰਨ ਬੰਦ ਹੋ ਗਿਆ ਤੇ ਆਵਜਾਈ ਠੱਪ ਹੋ ਗਈ।  ਬਿਜਲੀ ਦੇ ਖੰਭੇ ਡਿੱਗਣ ਕਾਰਨ ਹਰੀਕੇ ਇਲਾਕੇ ਵਿਚ ਬਿਜਲੀ ਸਪਲਾਈ ਵੀ ਗੁੱਲ ਹੋ ਗਈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ