ਲਖਨਊ 'ਚ ਅੰਮ੍ਰਿਤਸਰ-ਹਾਵੜਾ ਐਕਸਪ੍ਰੈਸ ਨੂੰ ਡੀਰੇਲ ਕਰਨ ਦੀ ਕੀਤੀ ਗਈ ਕੋਸ਼ਿਸ਼
ਲਖਨਊ, 14 ਜੂਨ- ਲਖਨਊ 'ਚ ਅੰਮ੍ਰਿਤਸਰ-ਹਾਵੜਾ ਐਕਸਪ੍ਰੈਸ ਨੂੰ ਡੀਰੇਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸਦੇ ਕਾਰਣ ਇਕ ਵੱਡਾ ਹਾਦਸਾ ਹੋ ਸਕਦਾ ਸੀ। ਜਾਣਕਾਰੀ ਦੇ ਅਨੁਸਾਰ, ਰੇਲਵੇ ਟਰੈਕ 'ਤੇ 50 ਕਿਲੋ ਲੋਹੇ ਦਾ ਫਰੇਮ ਪਿਆ ਮਿਲਿਆ। ਲੋਕੋ ਪਾਇਲਟ ਨੇ ਐਮਰਜੈਂਸੀ ਬ੍ਰੇਕ ਲਗਾ ਕੇ ਟ੍ਰੇਨ ਰੋਕੀ।
ਲੋਕੋ ਪਾਇਲਟ ਦੀ ਚੌਕਸੀ ਕਾਰਨ ਵੱਡਾ ਹਾਦਸਾ ਟੱਲ ਗਿਆ। ਲਖਨਊ ਦੀ ਕੈਂਟ ਥਾਣਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਅੰਮ੍ਰਿਤਸਰ ਤੋਂ ਹਾਵੜਾ ਜਾ ਰਹੀ ਟ੍ਰੇਨ ਨੂੰ ਨਿਸ਼ਾਨਾ ਬਨਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
;
;
;
;
;
;
;
;
;