ਦੇਸ਼ ਵਿੱਚ ਵੱਡੇ ਪੱਧਰ 'ਤੇ ਨਸ਼ਾ ਗੁਜਰਾਤ ਰਾਹੀਂ ਆ ਰਿਹਾ ਹੈ - ਚੀਮਾ
ਸੰਗਰੂਰ, 16 ਜੂਨ (ਧੀਰਜ ਪਸੋਰੀਆ) - ਪੰਜਾਬ ਪੁਲਿਸ ਦੇ ਬੇੜੇ ਵਿਚ ਸ਼ਾਮਿਲ ਕੀਤੇ ਐਂਟੀ ਡਰੋਨ ਸਿਸਟਮ ਨਾਲ ਪਾਕਿਸਤਾਨ ਦੀ ਸਰਹੱਦ ਰਾਹੀਂ ਹੁੰਦੀ ਨਸ਼ਾ ਤਸਕਰੀ ਨੂੰ ਵੱਡੇ ਪੱਧਰ 'ਤੇ ਨਕੇਲ ਪਾ ਲਈ ਗਈ ਹੈ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਨਾਲ ਲੱਗਦੀ ਪਾਕਿਸਤਾਨ ਦੀ 550 ਕਿਲੋਮੀਟਰ ਸਰਹੱਦ 'ਤੇ ਪੂਰੀ ਚੌਕਸੀ ਹੈ, ਪਰ ਗੁਜਰਾਤ ਰਾਜ ਦੇ ਬਾਰਡਰ ਰਾਹੀਂ ਦੇਸ਼ ਵਿਚ ਵੱਡੇ ਪੱਧਰ 'ਤੇ ਨਸ਼ੇ ਆ ਰਹੇ ਹਨ। ਗੁਜਰਾਤ ਵਿਚ 30 ਸਾਲਾਂ ਤੋਂ ਭਾਜਪਾ ਰਾਜ ਕਰ ਰਹੀ ਹੈ, ਪਰ ਇਹ ਸਰਕਾਰ ਨੇ ਕਦੇ ਵੀ ਉਸ ਸਰਹੱਦ ਰਾਹੀਂ ਹੁੰਦੀ ਨਸ਼ਾ ਤਸਕਰੀ ਨੂੰ ਰੋਕਣ ਲਈ ਕੁਝ ਵੀ ਨਹੀਂ ਕੀਤਾ। ਉਨ੍ਹਾਂ ਹੋਰ ਕਿਹਾ ਕਿ ਜੇਕਰ ਪੰਜਾਬ ਵਿਚ ਕਿਤੇ ਮਾੜਾ ਮੋਟਾ ਨਸ਼ਾ ਚਿੱਟਾ ਵਿਕ ਵੀ ਰਿਹਾ ਹੈ ਤਾਂ ਉਹ ਗੁਜਰਾਤ ਰਾਹੀਂ ਹੀ ਇੱਥੇ ਆ ਰਿਹਾ ਹੈ। ਅਜੇ ਬੀਤੇ ਦਿਨ ਹੀ ਭਾਜਪਾ ਦੇ ਇਕ ਲੀਗਲ ਅਡਵਾਈਜ਼ਰ ਪਾਸੋਂ ਨਸ਼ਾ ਫੜਿਆ ਗਿਆ ਹੈ। ਮਤਲਬ ਭਾਜਪਾ ਵਲੋਂ ਨਸ਼ਾ ਤਸਕਰੀ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਕਿਸੇ ਵੀ ਨਸ਼ਾ ਤਸਕਰ ਨੂੰ ਕਿਸੇ ਵੀ ਕੀਮਤ 'ਤੇ ਨਹੀਂ ਬਖਸ਼ੇਗੀ। ਪੰਜਾਬ ਵਿਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਰਾਜ ਵਾਸੀਆਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ ਅਤੇ ਨਸ਼ਿਆਂ 'ਤੇ ਕਾਫੀ ਹੱਦ ਤੱਕ ਨਕੇਲ ਪਾ ਲਈ ਗਈ ਹੈ!
;
;
;
;
;
;
;
;