ਭਾਜਪਾ ਪ੍ਰਧਾਨ ਢਿੱਲੋਂ ਤੇ ਸੰਸਦ ਮੈਂਬਰ ਚੁੱਘ ਪਾਵਨ ਵਾਲਮੀਕ ਤੀਰਥ ਵਿਖੇ ਹੋਏ ਨਤਮਸਤਕ
ਚੋਗਾਵਾਂ/ਅੰਮ੍ਰਿਤਸਰ, 18 ਜੂਨ (ਗੁਰਵਿੰਦਰ ਸਿੰਘ ਕਲਸੀ) - ਸੀਤਾ ਮਾਤਾ ਲਵ ਕੁਸ਼ ਜਨਮ ਭੂਮੀ ਭਗਵਾਨ ਵਾਲਮੀਕ ਸ੍ਰੀ ਰਮਾਇਣ ਰਚਨਹਾਰ ਸਨ, ਅੱਜ ਹਰ ਘਰ ਵਿੱਚ ਪੂਜਾ ਹੋ ਰਹੀ ਹੈ-ਇਹ ਵਿਚਾਰ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵ ਨਿਯੁਕਤ ਕੌਮੀ ਜਨਰਲ ਸਕੱਤਰ ਤੁਰੁੱਣ ਚੁੱਘ ਰਾਜਸਭਾ ਮੈਂਬਰ ਅਤੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਧਾਰਮਿਕ ਮੰਦਰ ਵਿਖੇ ਨਤਮਸਤਕ ਹੋਣ ਉਪਰੰਤ ਪ੍ਰੈਸ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਵਾਲਮੀਕ ਤੀਰਥ ਲਈ ਪਹਿਲਾਂ ਵੀ ਮੰਤਰੀ ਨਰਿੰਦਰ ਮੋਦੀ ਦੇ ਵਿਸ਼ੇਸ਼ ਯਤਨਾ ਸਦਕਾ ਬਾਕੀ ਦੇ ਧਾਰਮਿਕ ਸਥਾਨਾਂ ਵਾਂਗ ਪ੍ਰਸ਼ਾਦ ਸਕੀਮ ਤਹਿਤ ਫੰਡਜ ਭੇਜੇ ਗਏ ਸਨ, ਉਮੀਦ ਹੈ ਕਿ ਜਦੋਂ ਵੀ ਸਾਡੀ ਸਰਕਾਰ ਬਣੇਗੀ ਤੀਰਥ ਦੇ ਵਿਕਾਸ ਕਾਰਜ ਵਿੱਚ ਵਾਧਾ ਹੋਵੇਗਾ। ਇਸ ਮੌਕੇ ਧੂਣਾ ਸਾਹਿਬ ਟਰੱਸਟ ਦੇ ਗੱਦੀ ਨਸ਼ੀਨ ਸੰਤ ਮਲਕੀਤ ਨਾਥ, ਚੇਅਰਮੈਨ ਓਮ ਪ੍ਰਕਾਸ਼ ਗੱਬਰ ਸਰਾਇਨ ਬੋਰਡ ਜਰਨਲ ਮੈਨੇਜਰ ਮਦਰ ਭਾਟੀਆ, ਮਹੰਤ ਮਨਜੀਤ ਗਿਰੀ, ਬਾਬਾ ਗਿਰਧਾਰੀ ਨਾਥ ਵੱਲੋਂ ਤੀਰਥ ਵਿਖੇ ਪੁੱਜਣ ਤੇ ਸਨਮਾਨਿਤ ਕੀਤਾ ਗਿਆ।
;
;
;
;
;
;
;
;