JALANDHAR WEATHER

ਠੇਕਾ ਮੁਲਾਜ਼ਮਾਂ ਦੀ ਹੜਤਾਲ ਕਾਰਨ ਲਹਿਰਾ ਥਰਮਲ ਦੇ ਚਾਰੇ ਯੂਨਿਟ ਦਾ ਬਿਜਲੀ ਉਤਪਾਦਨ ਠੱਪ

ਲਹਿਰਾ ਮੁਹੱਬਤ (ਬਠਿੰਡਾ), 21 ਜੂਨ (ਸੁਖਪਾਲ ਸਿੰਘ ਸੁੱਖੀ) - ਸਰਕਾਰੀ ਤਾਪ ਬਿਜਲੀ ਘਰਾਂ ਦੇ ਠੇਕਾ ਮੁਲਾਜ਼ਮਾਂ ਦੀ ਹੜਤਾਲ ਕਾਰਨ ਸੂਬੇ ਬਿਜਲੀ ਸੰਕਟ ਦੇ ਦਿਨੋ ਦਿਨ ਵੱਧ ਰਿਹਾ ਹੈ।ਅੱਜ ਸਵੇਰੇ ਲਹਿਰਾ ਮੁਹੱਬਤ ਦੇ 3 ਪਹਿਲਾਂ ਬੰਦ ਹੋ ਚੁੱਕੇ ਸਨ, ਹੁਣ ਬਾਕੀ ਰਹਿੰਦਾ ਇਕਲੌਤਾ ਯੂਨਿਟ ਨੰ. 4 ਬਿਜਲੀ ਉਤਪਾਦਨ ਸਮਰੱਥਾ 250 ਮੈਗਾਵਾਟ ਵੀ ਤਕਨੀਕੀ ਖਰਾਬੀ ਕਾਰਨ ਬੰਦ ਹੋ ਗਿਆ ਹੈ।ਮੌਜੂਦਾ ਸਮੇਂ ਵਿਚ ਲਹਿਰਾ ਮੁਹੱਬਤ ਥਰਮਲ 920 ਮੈਗਾਵਾਟ ਬੰਦ ਹੋਈ ਹੈ। ਇਸ ਤੋਂ ਇਲਾਵਾ 4 ਯੂਨਿਟਾਂ ਦੀ 820 ਕੁੱਲ ਸਮਰੱਥਾ ਦੇ ਰੋਪੜ ਤਾਪ ਘਰ ਦਾ ਇਕ ਯੂਨਿਟ ਪਹਿਲਾਂ ਹੀ ਬੰਦ ਹੈ ਤੇ ਚੱਲ ਰਹੇ 3 ਯੂਨਿਟ ਵੀ ਆਪਣੀ ਉਤਪਾਦਨ ਸਮਰੱਥਾ ਤੋਂ ਦੁੱਗਣੇ ਘਟਾ ਕੇ ਚਲਾਏ ਜਾ ਰਹੇ ਹਨ।ਜੋ ਕਿਸੇ ਵੇਲੇ ਵੀ ਬੰਦ ਹੋ ਸਕਦੇ ਹਨ।ਦੂਜੇ ਪਾਸੇ ਗੁਰੂ ਅਮਰਦਾਸ ਤਾਪ ਘਰ ਗੋਇੰਦਵਾਲ ਸਾਹਿਬ ਦੇ 2 ਯੂਨਿਟ ਦੇ ਉਪਾਦਨ 540 ਮੈਗਾਵਾਟ ਚੋਂ ਇਕ ਬੰਦ ਪਿਆ ਹੈ ਤੇ ਦੂਜਾ ਸਿਰਫ 270 ਚੋਂ 145 ਮੈਗਵਾਟ ਉਤਪਾਦਨ ਕਰ ਰਿਹਾ ਹੈ।ਜਦੋਂ ਕਿ ਹੁੰਮਸ ਤੇ ਪੈਡੀ ਸੀਜਨ ਕਾਰਨ ਬਿਜਲੀ ਸੂਬੇ ਵਿੱਚ ਬਿਜਲੀ ਦੀ ਮੰਗ ਅੱਜ 15000 ਮੈਗਾਵਾਟ ਤੋਂ ਟੱਪਣ ਦੀ ਸੰਭਵਾਨਾ ਹੈ, ਪਰ ਸਰਕਾਰੀ ਖੇਤਰ ਦੇ 3 ਤਾਪ ਘਰਾਂ 10 ਚੋਂ ਠੇਕਾ ਮੂਲਾਜ਼ਮਾਂ ਦੀ ਹੜਤਾਲ ਕਾਰਨ 6 ਯੂਨਿਟਾਂ 1400 ਮੈਗਾਵਾਟ ਤੋਂ ਵੱਧ ਦਾ ਬਿਜਲੀ ਉਤਪਾਦਨ ਠੱਪ ਹੋ ਗਿਆ ਹੈ।ਪਰ ਇਸ ਸਥਿਤੀ ਵਿੱਚ ਹੜਤਾਲ 'ਤੇ ਬੈਠੀਆਂ ਜੱਥੇਬੰਦੀਆਂ ਦਾ ਕਹਿਣ ਹੈ ਕਿ ਸਰਕਾਰ ਤੇ ਪਾਵਰਕਾਮ ਦਾ ਅੜੀਅਲ ਰਵੱਈਏ ਤੇ ਮੰਨੀਆਂ ਮੰਗਾਂ ਤੋਂ ਭੱਜਣ ਕਾਰਨ ਪੰਜਾਬ ਨੂੰ ਵੱਡੇ ਬਿਜਲੀ ਸੰਕਟ ਵੱਲ ਧੱਕਿਆ ਜਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ