ਝਾਰਖੰਡ ਟੀ-20 ਲੀਗ ਦੇ ਫਾਈਨਲ ਮੈਚ ਦੌਰਾਨ ਵੱਡੀ ਭੀੜ ਹੋਣ ਕਾਰਨ ਮਚੀ ਭਗਦੜ
ਰਾਂਚੀ (ਝਾਰਖੰਡ), 23 ਜੂਨ - ਝਾਰਖੰਡ ਟੀ-20 ਲੀਗ ਦੇ ਫਾਈਨਲ ਮੈਚ ਦੌਰਾਨ ਰਾਂਚੀ ਦੇ ਜੇਐਸਸੀਏ ਸਟੇਡੀਅਮ ਵਿਚ ਅਚਾਨਕ ਵੱਡੀ ਭੀੜ ਹੋਣ ਕਾਰਨ ਭਗਦੜ ਵਰਗੀ ਸਥਿਤੀ ਪੈਦਾ ਹੋ ਗਈ। ਇਸ ਦੌਰਾਨ ਕਈ ਲੋਕਾਂ ਦੇ ਜ਼ਖ਼ਮੀ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।ਝਾਰਖੰਡ ਦੇ ਸਿਹਤ ਮੰਤਰੀ ਇਰਫਾਨ ਅੰਸਾਰੀ ਦਾ ਕਹਿਣਾ ਹੈ- ਜ਼ਖ਼ਮੀਆਂ ਦੇ ਬਿਹਤਰ ਇਲਾਜ ਲਈ ਹਸਪਤਾਲਾਂ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ। ਸਿਹਤ ਵਿਭਾਗ ਪੂਰੀ ਤਿਆਰੀ ਨਾਲ ਰਾਹਤ ਅਤੇ ਇਲਾਜ ਦੇ ਯਤਨਾਂ ਵਿਚ ਲੱਗਾ ਹੋਇਆ ਹੈ। ਘਬਰਾਉਣ ਦੀ ਕੋਈ ਲੋੜ ਨਹੀਂ ਹੈ; ਸਾਰੇ ਜ਼ਖਮੀਆਂ ਦੇ ਸਹੀ ਇਲਾਜ ਲਈ ਪ੍ਰਬੰਧ ਯਕੀਨੀ ਬਣਾਏ ਜਾ ਰਹੇ ਹਨ।"
;
;
;
;
;
;
;