JALANDHAR WEATHER

ਇੰਡੀਆ ਇੰਜੀਨੀਅਰਿੰਗ ਰੈਂਕਿੰਗ ਵਿਚ ਸਲਾਇਟ ਨੇ ਹਾਸਲ ਕੀਤੀਆਂ ਸ਼ਾਨਦਾਰ ਪੁਜੀਸ਼ਨਾਂ

ਲੌਂਗੋਵਾਲ, 25 ਜੂਨ (ਵਿਨੋਦ, ਖੰਨਾ)- ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਸਲਾਇਟ ਡੀਮਡ ਯੂਨੀਵਰਸਿਟੀ ਲੌਂਗੋਵਾਲ ਵਲੋਂ ਰਾਸ਼ਟਰੀ ਪੱਧਰ 'ਤੇ ਕੀਤੇ ਬਿਹਤਰੀਨ ਪ੍ਰਦਰਸ਼ਨ ਦੇ ਚੱਲਦਿਆਂ ਇੰਡੀਆ ਇੰਜੀਨੀਅਰਿੰਗ ਰੈਂਕਿੰਗ ਵਿਚ ਸ਼ਾਨਦਾਰ ਸਥਾਨ ਹਾਸਲ ਕੀਤੇ ਹਨ। ਡਾਇਰੈਕਟਰ ਪ੍ਰੋ. ਮਨੀਕਾਂਤ ਪਾਸਵਾਨ ਨੇ ਦੱਸਿਆ ਕਿ ਸਲਾਇਟ ਨੂੰ ਸਰਕਾਰੀ ਸ਼੍ਰੇਣੀ ਅਧੀਨ ਇੰਜੀਨੀਅਰਿੰਗ ਸੰਸਥਾਵਾਂ/ਯੂਨੀਵਰਸਿਟੀਆਂ ਵਿਚ ਭਾਰਤ ਵਿਚ 79ਵਾਂ ਸਥਾਨ ਅਤੇ ਪੰਜਾਬ ਵਿਚ 6ਵਾਂ ਸਥਾਨ ਪ੍ਰਾਪਤ ਹੋਇਆ ਹੈ। ਇਸਤੋਂ ਇਲਾਵਾ ਡੀਮਡ ਯੂਨੀਵਰਸਿਟੀ ਰੈਂਕਿੰਗ 2026 ਵਿਚ ਸਲਾਇਟ ਨੇ ਆਲ ਇੰਡੀਆ ਪੱਧਰ 'ਤੇ 62ਵਾਂ ਰੈਂਕ ਅਤੇ ਪੰਜਾਬ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ।

ਇਹ ਵਿਸ਼ੇਸ਼ ਉਪਲਬਧੀ ਸਲਾਇਟ ਦੀ ਇੰਜੀਨੀਅਰਿੰਗ ਸਿੱਖਿਆ, ਖੋਜ, ਨਵੀਨਤਾ ਅਤੇ ਉਦਯੋਗਿਕ ਸਹਿਯੋਗ ਵਿਚ ਲਗਾਤਾਰ ਉੱਤਮਤਾ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਸੰਸਥਾ ਹਮੇਸ਼ਾਂ ਯੋਗ ਇੰਜੀਨੀਅਰ ਅਤੇ ਭਵਿੱਖ ਦੇ ਨੇਤਾ ਤਿਆਰ ਕਰਨ ਲਈ ਕੰਮ ਕਰਦੀ ਆ ਰਹੀ ਹੈ ਜੋ ਦੇਸ਼ ਨਿਰਮਾਣ ਵਿਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਪ੍ਰੋ. ਮਨੀਕਾਂਤ ਪਾਸਵਾਨ ਨੇ ਇਸ ਮਾਣਮੱਤੀ ਉਪਲਬਧੀ ਲਈ ਫੈਕਲਟੀ, ਸਟਾਫ਼, ਵਿਦਿਆਰਥੀਆਂ ਅਤੇ ਐਲਮੁਨਾਈ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਨਮਾਨ ਸਾਂਝੀ ਮਿਹਨਤ, ਸਮਰਪਣ ਅਤੇ ਗੁਣਵੱਤਾਪੂਰਨ ਸਿੱਖਿਆ ਪ੍ਰਤੀ ਵਚਨਬੱਧਤਾ ਦਾ ਨਤੀਜਾ ਹੈ।

ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਪ੍ਰਮੁੱਖ ਪ੍ਰੋ. ਸ਼ੰਕਰ ਸਿੰਘ ਨੇ ਦੱਸਿਆ ਕਿ ਡਾਇਰੈਕਟਰ ਪ੍ਰੋ. ਮਨੀਕਾਂਤ ਪਾਸਵਾਨ ਦੀ ਅਗਵਾਈ ਹੇਠ ਸਲਾਇਟ ਨੇ ਅਕਾਦਮਿਕ , ਖੋਜ ਪ੍ਰਕਾਸ਼ਨ, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਸੰਸਥਾਗਤ ਵਿਕਾਸ ਵਿੱਚ ਸ਼ਾਨਦਾਰ ਤਰੱਕੀ ਕੀਤੀ ਹੈ। ਉਨ੍ਹਾਂ ਦੀ ਰਣਨੀਤਿਕ ਸੋਚ ਅਤੇ ਸਮਰਪਿਤ ਯਤਨਾਂ ਨੇ ਸਲਾਇਟ ਨੂੰ ਭਾਰਤ ਦੀਆਂ ਪ੍ਰਮੁੱਖ ਇੰਜੀਨੀਅਰਿੰਗ ਸੰਸਥਾਵਾਂ ਵਿਚ ਸ਼ਾਮਲ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ