JALANDHAR WEATHER

ਲਾਡੋਵਾਲ ਟੋਲ ਪਲਾਜ਼ਾ ਕਰਮਚਾਰੀਆਂ ਉੱਪਰ ਲੱਗੇ ਕਥਿਤ ਤੌਰ 'ਤੇ ਗੈਰਕਾਨੂੰਨੀ ਵਸੂਲੀ ਦੇ ਦੋਸ਼

ਲੁਧਿਆਣਾ, 26 ਜੂਨ (ਪ੍ਰਦੀਪ ਭੰਡਾਰੀ) - ਦੇਸ਼ ਦੇ ਸਭ ਤੋਂ ਮਹਿੰਗੇ ਨੈਸ਼ਨਲ ਹਾਈਵੇ 'ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ਇਕ ਵਾਰ ਫਿਰ ਵਿਵਾਦਾਂ ਦੇ ਘੇਰੇ ਵਿਚ ਆ ਗਿਆ ਹੈ। ਇਸ ਵਾਰ ਟੋਲ ਕਰਮਚਾਰੀਆਂ 'ਤੇ ਕਥਿਤ ਤੌਰ 'ਤੇ ਗੈਰਕਾਨੂੰਨੀ ਵਸੂਲੀ ਕਰਕੇ ਟੋਲ ਕੰਪਨੀ ਨੂੰ ਹਰ ਰੋਜ਼ ਲੱਖਾਂ ਰੁਪਏ ਦਾ ਨੁਕਸਾਨ ਪਹੁੰਚਾਉਣ ਦੇ ਦੋਸ਼ ਲੱਗੇ ਹਨ। ਇਸ ਮਾਮਲੇ ਸੰਬੰਧੀ ਲਾਡੋਵਾਲ ਥਾਣੇ ਵਿਚ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ।
ਸ਼ਿਕਾਇਤਕਰਤਾ ਰਸ਼ਪਾਲ ਸਿੰਘ ਬਾਲੀ ਰੰਧਾਵਾ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦਾਅਵਾ ਕੀਤਾ ਕਿ ਰੇਤ ਅਤੇ ਬਜਰੀ ਨਾਲ ਭਰੇ ਟਿੱਪਰਾਂ ਨੂੰ ਬਿਨਾਂ ਟੋਲ ਫ਼ੀਸ ਦੇ ਲੰਘਾਉਣ ਲਈ ਕੁਝ ਟੋਲ ਕਰਮਚਾਰੀ ਕਥਿਤ ਤੌਰ 'ਤੇ ਮਹੀਨਾਵਾਰ 30 ਹਜ਼ਾਰ ਰੁਪਏ ਵਸੂਲਦੇ ਹਨ।ਉਨ੍ਹਾਂ ਦੇ ਅਨੁਸਾਰ, ਜੇ ਕੋਈ ਟਿੱਪਰ ਨਿਯਮਾਂ ਅਨੁਸਾਰ ਟੋਲ ਭਰਦਾ ਹੈ ਤਾਂ ਉਸ ਨੂੰ ਲਗਭਗ 3 ਹਜ਼ਾਰ ਰੁਪਏ ਦੇਣੇ ਪੈਂਦੇ ਹਨ, ਪਰ ਕਥਿਤ "ਸੈਟਿੰਗ" ਹੋਣ 'ਤੇ ਮਹੀਨਾਵਾਰ ਰਕਮ ਦੇ ਬਦਲੇ ਟੋਲ ਫੀਸ ਤੋਂ ਛੂਟ ਦਿੱਤੀ ਜਾਂਦੀ ਹੈ।
ਰਸ਼ਪਾਲ ਬਾਲੀ ਨੇ ਇਹ ਵੀ ਦੋਸ਼ ਲਗਾਇਆ ਕਿ ਇਹ ਰਕਮ ਟੋਲ ਕਰਮਚਾਰੀਆਂ ਦੇ ਗੂਗਲ ਪੇਅ ਖਾਤਿਆਂ ਵਿਚ ਟਰਾਂਸਫਰ ਕਰਵਾਈ ਜਾਂਦੀ ਹੈ ਅਤੇ ਇਸ ਦੀ ਕੋਈ ਰਸੀਦ ਜਾਂ ਅਧਿਕਾਰਤ ਰਿਕਾਰਡ ਨਹੀਂ ਦਿੱਤਾ ਜਾਂਦਾ। ਉਨ੍ਹਾਂ ਦਾ ਦਾਅਵਾ ਹੈ ਕਿ ਹਰ ਰੋਜ਼ ਕਰੀਬ 60 ਤੋਂ 70 ਟਿੱਪਰ ਇਸ ਤਰੀਕੇ ਨਾਲ ਟੋਲ ਪਲਾਜ਼ਾ ਤੋਂ ਲੰਘਦੇ ਹਨ, ਜਿਸ ਨਾਲ ਟੋਲ ਕੰਪਨੀ ਨੂੰ ਵੱਡਾ ਵਿੱਤੀ ਨੁਕਸਾਨ ਹੋ ਰਿਹਾ ਹੈ।
ਸ਼ਿਕਾਇਤਕਰਤਾ ਨੇ ਹੋਰ ਦੋਸ਼ ਲਗਾਇਆ ਕਿ ਜਿਨ੍ਹਾਂ ਟਿੱਪਰ ਚਾਲਕਾਂ ਦੀ ਕਥਿਤ ਤੌਰ 'ਤੇ ਸੈਟਿੰਗ ਹੁੰਦੀ ਹੈ, ਉਹ ਆਪਣੇ ਵਾਹਨ ਦੇ ਨੰਬਰ ਦੀ ਤਸਵੀਰ ਵਟਸਐਪ ਰਾਹੀਂ ਟੋਲ ਕਰਮਚਾਰੀਆਂ ਨੂੰ ਭੇਜਦੇ ਹਨ। ਇਸ ਤੋਂ ਬਾਅਦ ਟਿੱਪਰ ਨੂੰ ਬਿਨਾਂ ਟੋਲ ਅਦਾ ਕੀਤੇ ਲੰਘਣ ਦਿੱਤਾ ਜਾਂਦਾ ਹੈ।
ਉਨ੍ਹਾਂ ਮੁਤਾਬਕ, ਟਿੱਪਰ ਲੰਘਣ ਤੋਂ ਬਾਅਦ ਡਰਾਈਵਰ ਗੂਗਲ ਪੇਅ ਰਾਹੀਂ ਭੁਗਤਾਨ ਕਰਕੇ ਉਸ ਦਾ ਸਕ੍ਰੀਨਸ਼ਾਟ ਕਰਮਚਾਰੀ ਨੂੰ ਭੇਜਦਾ ਹੈ। ਕਈ ਮਾਮਲਿਆਂ ਵਿਚ ਕਿਆਊ ਆਰ ਕੋਡ ਵੀ ਸਾਂਝਾ ਕੀਤਾ ਜਾਂਦਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਕਥਿਤ ਗੋਰਖਧੰਦੇ ਵਿਚ ਕਈ ਟੋਲ ਕਰਮਚਾਰੀ ਸ਼ਾਮਿਲ ਹਨ ਅਤੇ ਗੈਰਕਾਨੂੰਨੀ ਕਮਾਈ ਆਪਸ ਵਿਚ ਵੰਡੀ ਜਾਂਦੀ ਹੈ।
ਫਿਲਹਾਲ ਇਹ ਸਾਰੇ ਦੋਸ਼ ਸ਼ਿਕਾਇਤਕਰਤਾ ਵੱਲੋਂ ਲਗਾਏ ਗਏ ਹਨ। ਪੁਲਿਸ ਨੇ ਕਿਹਾ ਕਿ ਦੋਵੇਂ ਪਾਰਟੀਆਂ ਥਾਣੇ ਆਈਆਂ ਹੋਈਆਂ ਨੇ ਜਿਵੇੰ ਉਨ੍ਹਾਂ ਕੋਲ ਲਿਖਤੀ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਮਾਮਲੇ ਦੀ ਜਾਂਚ ਜਾਂਚ ਤੋਂ ਬਾਦ ਬਣਦੀ ਕਾਰਵਾਈ ਕਰਨਗੇ ,
ਓਧਰ ਦੂਜੇ ਪਾਸੇ ਟੋਲ ਮੈਨੇਜਰ ਵਿਪਨ ਰਾਏ ਨੇ ਅਤੇ ਦਪਿੰਦਰ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਉਪਰ ਲੱਗੇ ਸਾਰੇ ਦੋਸ਼ ਬੇਬੁਬਿਆਦ ਹਨ, ਉਲਟਾ ਰਸ਼ਪਾਲ ਬਾਲੀ ਨੇ ਆਪਣੇ ਚਾਰ ਟਿੱਪਰ ਧੱਕੇ ਨਾਲ ਟੋਲ ਪਲਾਜ਼ਾ ਤੋਂ ਲੰਘਾਏ ਹਨ, ਜਿਨ੍ਹਾਂ ਦੀ ਸੀਸੀਟੀਵੀ ਫੁਟੇਜ ਵੀ ਉਨ੍ਹਾਂ ਕੋਲ ਹੈ ਅਤੇ ਹੁਣ ਥਾਣਾ ਲਾਡੋਵਾਲ ਵਿਚ ਸ਼ਿਕਾਇਤ ਦਰਜ ਕਰਵਾਉਣ ਜਾ ਰਹੇ ਹਨ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ