JALANDHAR WEATHER

ਸੜਕੀ ਹਾਦਸੇ ਦੌਰਾਨ ਤਿੰਨ ਨੌਜਵਾਨਾਂ ਦੀ ਮੌਤ

ਫ਼ਰੀਦਕੋਟ, 28 ਜੂਨ (ਜਸਵੰਤ ਸਿੰਘ ਪੁਰਬਾ) - ਦੇਰ ਰਾਤ ਕੋਟਕਪੂਰਾ ਰੋਡ 'ਤੇ ਵਾਪਰੇ ਦਰਦਨਾਕ ਸੜਕੀ ਹਾਦਸੇ ਦੌਰਾਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ।ਮਿਲੀ ਜਾਣਕਾਰੀ ਅਨੁਸਾਰ ਕੋਟਕਪੂਰਾ ਰੋਡ 'ਤੇ ਖੜੇ ਇਕ ਖਰਾਬ ਟਰੱਕ ਦੇ ਪਿੱਛੇ ਮੋਟਰਸਾਈਕਲ ਵੱਜਣ ਕਾਰਨ ਮੋਟਰਸਾਈਕਲ 'ਤੇ ਸਵਾਰ ਤਿੰਨ ਵਿਚੋ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇਕ ਨੌਜਵਾਨ ਦੀ ਹਸਪਤਾਲ ਜਾਂਦਿਆ ਰਸਤੇ ਚ ਹੀ ਮੌਤ ਹੋ ਗਈ।ਇਸ ਮੌਕੇ ਮ੍ਰਿਤਕ ਨਵਜੋਤ ਦੇ ਚਾਚਾ ਰਣਜੀਤ ਸਿੰਘ ਨੇ ਦੱਸਿਆ ਕਿ ਉਸਦਾ ਭਤੀਜਾ ਨਵਜੋਤ ਅਤੇ ਉਸਦੇ ਦੋ ਦੋਸਤ ਜੱਸ ਅਤੇ ਰਵੀ ਤਿਨੋ ਰਾਤ ਕੋਟਕਪੂਰਾ ਤੋਂ ਇਕ ਵਿਆਹ ਪ੍ਰੋਗਰਾਮ ਅਟੈਂਡ ਕਰਕੇ ਵਾਪਸ ਆ ਰਹੇ ਸਨ ਕਿ ਰਸਤੇ ਚ ਸੜਕ ਦੇ ਵਿਚਕਾਰ ਖੜੇ ਖਰਾਬ ਟਰੱਕ ਦੇ ਪਿੱਛੇ ਉਨ੍ਹਾਂ ਦੀ ਮੋਟਰਸਾਈਕਲ ਦੀ ਜ਼ੋਰਦਾਰ ਟੱਕਰ ਹੋ ਗਈ ਜਿਸ ਕਾਰਨ ਦੋ ਜਣਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇਕ ਨੌਜ਼ਵਾਨ ਦੀ ਹਸਪਤਾਲ ਜਾਂਦਿਆ ਮੌਤ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਦੇ ਪਰਖੱਚੇ ਉਡ ਗਏ । ਇਸ ਮੌਕੇ ਸਾਬਕਾ ਕੌਂਸਲਰ ਬੱਬੀ ਭਾਉ ਨੇ ਕਿਹਾ ਕਿ ਤਿੰਨੋ ਗਰੀਬ ਪਰਿਵਾਰਾਂ ਦੇ ਬੱਚੇ ਹਨ ਜੋ ਛੋਟਾ ਮੋਟਾ ਕੰਮ ਕਰ ਗੁਜ਼ਾਰਾ ਕਰਦੇ ਸਨ ।ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਿਨ੍ਹਾਂ ਪਰਿਵਾਰਾਂ ਦੇ ਜਵਾਨ ਪੁੱਤ ਵਿੱਛੜ ਗਏ ਉਨ੍ਹਾਂ ਨੂੰ ਆਰਥਿਕ ਮਦਦ ਮਿਲੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਜਲੰਧਰ

ਅਜੀਤ ਟੀ ਵੀ