ਦੋ ਦਿਨ ਪਹਿਲਾਂ ਘਰੋ ਗਏ ਪਿੰਡ ਤਾਰਾਗੜ੍ਹ ਦੇ ਨੌਜਵਾਨ ਦੀ ਆਦਮਪੁਰ ਦੁਆਬਾ ਨਹਿਰ ਵਿਚੋ ਮਿਲੀ ਲਾਸ਼
ਨਸਰਾਲਾ, 30 ਜੂਨ (ਸਤਵੰਤ ਸਿੰਘ ਥਿਆੜਾ)- ਪਿੰਡ ਤਾਰਾਗੜ੍ਹ, ਹੁਸ਼ਿਆਰਪੁਰ ਤੋਂ ਦੋ ਦਿਨ ਪਹਿਲਾਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਆਦਮਪੁਰ ਦੁਆਬਾ ਨਹਿਰ ਤੋਂ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਨੌਜਵਾਨ ਮਨਪ੍ਰੀਤ ਮਨੀ (27) ਪੁੱਤਰ ਪਰਮਜੀਤ ਸਿੰਘ ਪਿੰਡ ਤਾਰਾਗੜ੍ਹ ਨੂੰ 28 ਜੂਨ ਦੁਪਹਿਰ 12:30 ਵਜੇ ਦੇ ਕਰੀਬ ਫੋਨ ਆਇਆ ਤੇ ਉਹ ਫੋਨ ਸੁਣਦਿਆ ਹੀ ਆਪਣੀ ਐਕਟਿਵਾ ਤੇ ਸਵਾਰ ਹੋ ਕੇ ਘਰੋਂ ਚਲਾ ਗਿਆ।
ਸ਼ਾਮ ਤੱਕ ਘਰ ਨਾ ਆਉਣ ਤੇ ਪਰਿਵਾਰ ਵਾਲਿਆ ਨੇ ਇਸ ਦੀ ਖ਼ਬਰ ਪੁਲਿਸ ਚੌਂਕੀ ਨਸਰਾਲਾ ਨੂੰ ਦਿੱਤੀ। ਅੱਜ ਸਵੇਰੇ ਮੇਹਟੀਆਣਾ ਪੁਲਿਸ ਨੂੰ ਇੱਕ ਐਕਟਿਵਾ ਅੱਡਾ ਮੇਹਟੀਆਣਾ ਤੋਂ ਦੋ ਕਿਲੋਮੀਟਰ ਆਦਮਪੁਰ ਵਾਲੀ ਸਾਈਡ ਨੂੰ ਮਿਲਣ ਤੇ ਸ਼ੱਕੀ ਤੌਰ ਤੇ ਪਰਿਵਾਰਕ ਮੈਂਬਰਾਂ ਤੇ ਉਨ੍ਹਾਂ ਦੇ ਸਾਥੀਆਂ ਨੇ ਨਹਿਰ ਦੇ ਕੰਢੇ-ਕੰਢੇ ਲੱਭਣਾ ਸ਼ੁਰੂ ਕਰ ਦਿੱਤਾ। ਪਿੰਡ ਕਾਲਰਾ ਨਜ਼ਦੀਕ ਉਨ੍ਹਾਂ ਨੇ ਮਨਪ੍ਰੀਤ ਦੀ ਲਾਸ਼ ਪਾਣੀ ਵਿਚ ਡੁੱਬੀ ਦੇਖੀ। ਆਦਮਪੁਰ ਪੁਲਿਸ ਨੂੰ ਇਸ ਦੀ ਖ਼ਬਰ ਮਿਲਣ ਤੇ ਮੁਲਾਜ਼ਮ ਮੌਕੇ ਤੇ ਪਹੁੰਚੇ, ਜਿੰਨ੍ਹਾਂ ਨੇ ਕਾਰਵਾਈ ਕਰਦਿਆਂ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
;
;
;
;
;
;
;
;
;