JALANDHAR WEATHER

ਜਲੰਧਰ ਵਿਚ ਨਿਹੰਗ ਸਿੰਘਾਂ ਦੇ ਬਾਣੇ ’ਚ ਨੌਜਵਾਨਾਂ ਨੇ ਕੀਤੀ ਗੁੰਡਾਗਰਦੀ, ਸੀ.ਸੀ.ਟੀ.ਵੀ ਹੋਈ ਵਾਇਰਲ

ਜਲੰਧਰ, 4 ਜੁਲਾਈ (ਦਵਿੰਦਰ)- ਮਾਮਲਾ ਜਲੰਧਰ ਦੇ 3 ਸਟਾਰ ਕਲੋਨੀ ਦਾ ਹੈ ਜਿਸ ਜਗ੍ਹਾ ਦੇ ਉੱਪਰ ਕੁਝ ਸਮਾਂ ਪਹਿਲਾਂ ਹੋਈ ਲੜਾਈ ਨੂੰ ਲੈ ਕੇ ਅੱਜ ਕੁਝ ਨਿਹੰਗ ਸਿੰਘ ਦੇ ਬਾਣੇ ਦੇ ਵਿਚ ਆਏ ਨੌਜਵਾਨਾਂ ਵਲੋਂ ਘਰ ਦੇ ਉੱਪਰ ਪਥਰਾਵ ਕੀਤਾ ਗਿਆ ਅਤੇ ਗਾਲਾਂ ਵੀ ਕੱਢੀਆਂ ਗਈਆਂ ਹਾਲਾਂਕਿ ਘਰ ਦੇ ਵਿਚ ਕੋਈ ਮੌਜੂਦ ਨਹੀਂ ਸੀ।

ਇਨ੍ਹਾਂ ਨੌਜਵਾਨਾਂ ਵਲੋਂ ਉਨ੍ਹਾਂ ਦੇ ਉੱਪਰ ਹਮਲਾ ਇਹ ਪਹਿਲੀ ਵਾਰ ਨਹੀਂ ਇਹ ਤੀਸਰੀ ਵਾਰ ਹੈ ਇਸਤੋਂ ਦੋ ਵਾਰ ਪਹਿਲਾਂ ਵੀ ਇਸੇ ਤਰੀਕੇ ਦੇ ਨਾਲ ਇਹ ਨੌਜਵਾਨ ਉਸ ਘਰ ਦੇ ਬਾਹਰ ਆਉਂਦੇ ਨੇ ਅਤੇ ਉਸ ਜਗ੍ਹਾ ਦੇ ਉੱਪਰ ਗਾਲਾਂ ਕੱਢਦੇ ਨੇ ਅਤੇ ਨੁਕਸਾਨ ਕਰਕੇ ਚਲੇ ਜਾਂਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਹੈ ਪਰ ਪੁਲਿਸ ਵਲੋਂ ਕਿਸੇ ਵੀ ਤਰੀਕੇ ਦੇ ਨਾਲ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ