JALANDHAR WEATHER

ਪਿੰਡ ਢਪੱਈ ’ਚ ਜ਼ਮੀਨੀ ਰੰਜਿਸ਼ ਕਾਰਨ ਫਾਇਰਿੰਗ, ਪੁਲਿਸ ਜਾਂਚ ’ਚ ਜੁਟੀ

ਹਰਚੋਵਾਲ (ਗੁਰਦਾਸਪੁਰ), 11 ਜੁਲਾਈ (ਢਿੱਲੋਂ)- ਪਿੰਡ ਢਪੱਈ ਵਿਚ ਜ਼ਮੀਨੀ ਝਗੜੇ ਕਾਰਨ ਇਕ ਵਿਅਕਤੀ ਵਲੋਂ ਦੂਜੇ ਪਰਿਵਾਰ ਦੇ ਉੱਤੇ ਗੋਲੀ ਚਲਾਉਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਦੋ ਪਰਿਵਾਰਾਂ ਦਾ ਆਪਸ ਵਿਚ ਜ਼ਮੀਨੀ ਝਗੜਾ ਚੱਲ ਰਿਹਾ ਸੀ। ਉਹ ਜਗਾਂ ਇਕ ਪਰਿਵਾਰ ਦੇ ਹੱਕ ਵਿਚ ਹੋ ਗਈ ਸੀ। ਅੱਜ ਇਕ ਪਰਿਵਾਰ ਉਸ ਜਗਾਂ ਤੇ ਕਬਜ਼ਾ ਕਰਨਾ ਚਾਹੁੰਦਾ ਸੀ। ਜਿਸ ਕਾਰਨ ਦੂਸਰੇ ਪਰਿਵਾਰ ਨੇ ਗੋਲੀ ਚਲਾ ਦਿੱਤੀ।

ਗੋਲੀ ਚੱਲਣ ਨਾਲ ਜਾਨੀ ਨੁਕਸਾਨ ਹੋਣੋ ਬਚ ਗਿਆ। ਪਰ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲਿਸ ਚੌਂਕੀ ਹਰਚੋਵਾਲ ਦੇ ਇੰਚਾਰਜ ਸਤਵਿੰਦਰ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜਾ ਵੀ ਦੋਸ਼ੀ ਹੋਇਆ ਉਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ