ਸ਼ਿਵਰਾਜ ਸਿੰਘ ਚੌਹਾਨ ਨੇ ਵੱਡੇ ਪੱਧਰ 'ਤੇ ਚੱਲ ਰਹੀ ਰੁੱਖ ਲਗਾਉਣ ਦੀ ਮੁਹਿੰਮ ਦੇ ਹਿੱਸੇ ਵਜੋਂ ਲਗਾਏ ਪੌਦੇ
ਨਵੀਂ ਦਿੱਲੀ, 12 ਜੁਲਾਈ - ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੱਡੇ ਪੱਧਰ 'ਤੇ ਚੱਲ ਰਹੇ ਰੁੱਖ ਲਗਾਉਣ ਦੀ ਮੁਹਿੰਮ ਦੇ ਹਿੱਸੇ ਵਜੋਂ ਪੌਦੇ ਲਗਾਏ। ਇਸ ਮੌਕੇ ਉਨ੍ਹਾਂ ਕਿਹਾ, "ਮੈਂ ਇਕ ਵਾਰ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਜੇਕਰ ਉਹ ਵਾਤਾਵਰਣ ਅਤੇ ਧਰਤੀ ਨੂੰ ਬਚਾਉਣ ਦੇ ਕੰਮ ਵਿਚ ਸ਼ਾਮਿਲ ਹੋਣਾ ਚਾਹੁੰਦੇ ਹਨ ਤਾਂ ਉਹ ਰਜਿਸਟਰ ਕਰਨ; ਲਗਭਗ 16,000 ਲੋਕਾਂ ਨੇ ਸਾਈਨ ਅੱਪ ਕੀਤਾ। ਅਸੀਂ ਪੂਰੇ ਸਮਾਜ ਨੂੰ ਹੌਲੀ-ਹੌਲੀ ਰੁੱਖ ਲਗਾਉਣ ਦੇ ਯਤਨਾਂ ਵਿਚ ਸ਼ਾਮਿਲ ਕਰਨ ਲਈ ਇਕ 'ਵ੍ਰਿਕਸ਼ ਮਿੱਤਰ ਪਰਿਵਾਰ' ਬਣਾਉਣ ਦਾ ਫ਼ੈਸਲਾ ਕੀਤਾ ਹੈ, ਕਿਉਂਕਿ ਇਕੱਲਿਆਂ ਰੁੱਖ ਲਗਾਉਣਾ ਕਾਫ਼ੀ ਨਹੀਂ ਹੈ। ਪ੍ਰਧਾਨ ਮੰਤਰੀ ਨੇ ਦੁਨੀਆ ਨੂੰ ਬਿਹਤਰ ਬਣਾਉਣ, ਵਾਤਾਵਰਣ ਦੀ ਰੱਖਿਆ ਕਰਨ ਅਤੇ ਜਲਵਾਯੂ ਪਰਿਵਰਤਨ ਅਤੇ ਗਲੋਬਲ ਵਾਰਮਿੰਗ ਵਰਗੇ ਖਤਰਿਆਂ ਦਾ ਮੁਕਾਬਲਾ ਕਰਨ ਲਈ 'ਏਕ ਪੇਡ ਮਾਂ ਕੇ ਨਾਮ' ਦਾ ਪ੍ਰਣ ਲਿਆ ਹੈ। ਇਸ ਲਈ, ਅਸੀਂ ਇਸ ਪੌਦੇ ਲਗਾਉਣ ਦੀ ਮੁਹਿੰਮ ਨੂੰ ਇਕ ਸੰਗਠਿਤ ਢਾਂਚਾ ਦੇਣ ਅਤੇ ਇਸ 'ਵ੍ਰਿਕਸ਼ ਮਿੱਤਰ ਪਰਿਵਾਰ' ਨੂੰ ਇਕੱਠਾ ਕਰਨ ਦਾ ਫ਼ੈਸਲਾ ਕੀਤਾ ਹੈ - ਮੈਂ ਇਸਨੂੰ ਇਕ ਪਰਿਵਾਰ ਨਹੀਂ ਕਹਾਂਗਾ।"
;
;
;
;
;
;
;
;
;