ਕਵਿਕਰ ਸਿੰਘ ਸੇਖੋ ਬਰਵਾਲੀ ਮਾਰਕੀਟ ਕਮੇਟੀ ਖਮਾਣੋਂ ਦੇ ਚੇਅਰਮੈਨ ਨਿਯੁਕਤ
ਖਮਾਣੋ (ਫ਼ਤਹਿਗੜ੍ਹ ਸਾਹਿਬ),15 ਜੁਲਾਈ (ਮਨਮੋਹਣ ਸਿੰਘ ਕਲੇਰ) - ਪੰਜਾਬ ਸਰਕਾਰ ਵਲੋਂ ਅੱਜ ਇਕ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਕਵਿੱਕਰ ਸਿੰਘ ਸੇਖੋ ਨੂੰ ਮਾਰਕੀਟ ਕਮੇਟੀ ਖਮਾਣੋਂ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਪਾਰਟੀ ਦੇ ਮੁੱਢਲੇ ਮੈਂਬਰਾਂ ਵਿਚੋਂ ਇਕ ਕਵਿਕਰ ਸਿੰਘ ਪਿਛਲੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਧਰਾਤਲ 'ਤੇ ਜੁੜੇ ਹੋਏ ਮਿਹਨਤੀ ਵਰਕਰ ਵਜੋਂ ਜਾਣਿਆ ਜਾਂਦੇ ਹਨ, ਜਿਨ੍ਹਾਂ ਨੇ ਵਿਧਾਨ ਸਭਾ ਹਲਕਾ ਬਸੀ ਪਠਾਣਾ ਵਿਚ ਪਾਰਟੀ ਦੀ ਸਥਾਪਤੀ ਲਈ ਦਿਨ ਰਾਤ ਮਿਹਨਤ ਕਰਕੇ ਪਾਰਟੀ ਨੂੰ ਬੁਲੰਦੀਆਂ ਤੇ ਪਹੁੰਚਾਇਆ । ਬਲਾਕ ਪ੍ਰਧਾਨ ਵਜੋਂ ਸੇਵਾਵਾਂ ਦੇ ਰਹੇ ਕਵਿਕਰ ਸਿੰਘ ਸੇਖੋ ਬਰਵਾਲੀ ਇਕ ਨੌਜਵਾਨ ਆਗੂ ਵਜੋਂ ਜਾਣੇ ਜਾਂਦੇ ਹਨ । ਜਿਨ੍ਹਾਂ ਵਲੋ ਪਿਛਲੇ ਸਮੇਂ ਤੋਂ ਪਾਰਟੀ ਦੀ ਬਗੈਰ ਕਿਸੇ ਲਾਲਚ ਅਤੇ ਅਹੁਦੇ ਤੋਂ ਨਿਰਸਵਾਰਥ ਕੀਤੀ ਜਾ ਰਹੀ ਸੇਵਾ ਚਰਚਾ ਵਿਚ ਰਹੀ ਹੈ। ਆਪਣੀ ਇਸ ਨਿਯੁਕਤੀ ਤੇ ਕਵਿਕਰ ਸਿੰਘ ਸੇਖੋ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ, ਹਲਕਾ ਵਿਧਾਇਕ ਬਸੀ ਪਠਾਣਾ ਰੁਪਿੰਦਰ ਸਿੰਘ ਹੈਪੀ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ ।ਕਵਿੱਕਰ ਸਿੰਘ ਸੇਖੋ ਬਰਵਾਲੀ ਦੇ ਮਾਰਕੀਟ ਕਮੇਟੀ ਖਮਾਣੋ ਚੇਅਰਮੈਨ ਨਿਯੁਕਤ ਹੋਣ ਤੇ ਸਮੁੱਚੇ ਵਿਧਾਨ ਸਭਾ ਹਲਕਾ ਬਸੀ ਪਠਾਣਾ ਦੇ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਵਲੋਂ ਇਸ ਨਿਯੁਕਤੀ ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ। ਵੱਖ ਵੱਖ ਪਾਰਟੀ ਆਗੂਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਾਰਟੀ ਨੇ ਧਰਤੀ ਨਾਲ ਜੁੜੇ ਇਕ ਨੌਜਵਾਨ ਆਗੂ ਨੂੰ ਇਹ ਅਹੁਦਾ ਦੇ ਕੇ ਸਾਬਤ ਕਰਨ ਦਾ ਯਤਨ ਕੀਤਾ ਹੈ ਕਿ ਆਮ ਆਦਮੀ ਪਾਰਟੀ ਸੱਚਮੁੱਚ ਹੀ ਆਮ ਲੋਕਾਂ ਦੀ ਪਾਰਟੀ ਹੈ।
;
;
;
;
;
;
;
;