JALANDHAR WEATHER

ਮੁੱਖ ਮੰਤਰੀ ਭਗਵੰਤ ਮਾਨ ਅੱਜ ਨਵੇਂ ਰਾਸ਼ਨ ਡਿਪੂ ਧਾਰਕਾਂ ਨੂੰ ਕਰਨਗੇ ਲਾਇਸੈਂਸ ਜਾਰੀ

ਚੰਡੀਗੜ੍ਹ, 16 ਜੁਲਾਈ- ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਨੂੰ ਅੱਜ ਵੱਡਾ ਤੋਹਫ਼ਾ ਦੇਣਗੇ। ਲਾਭਪਾਤਰੀਆਂ ਨੂੰ ਹੁਣ ਰਾਸ਼ਨ ਲੈਣ ਲਈ ਲੰਬੀ ਦੂਰੀ ਤੈਅ ਨਹੀਂ ਕਰਨੀ ਪਵੇਗੀ। ਅੱਜ ਮੋਹਾਲੀ ਦੇ ਵਿਕਾਸ ਭਵਨ ਵਿਖੇ 2,800 ਨਵੇਂ ਰਾਸ਼ਨ ਡਿਪੂ ਧਾਰਕਾਂ ਨੂੰ ਲਾਇਸੈਂਸ ਜਾਰੀ ਕੀਤੇ ਜਾਣਗੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਵੀਂ ਰਾਸ਼ਨ ਡਿਪੂ ਅਲਾਟਮੈਂਟ ਨੀਤੀ ਤਹਿਤ ਲਾਇਸੈਂਸ ਜਾਰੀ ਕਰਨਗੇ।

ਨਵੀਂ ਨੀਤੀ ਤਹਿਤ 2,800 ਡਿਪੂਆਂ ਵਿਚੋਂ 633 ਅਨੁਸੂਚਿਤ ਜਾਤੀਆਂ ਨੂੰ, 199 ਪੱਛੜੀਆਂ ਸ਼੍ਰੇਣੀਆਂ ਨੂੰ, 181 ਸਾਬਕਾ ਸੈਨਿਕਾਂ ਨੂੰ, 39 ਆਜ਼ਾਦੀ ਘੁਲਾਟੀਆਂ ਨੂੰ, 156 ਅਪਾਹਜਾਂ ਨੂੰ ਅਤੇ 17 ਦੰਗਾ ਪ੍ਰਭਾਵਿਤ ਪਰਿਵਾਰਾਂ ਨੂੰ ਅਲਾਟ ਕੀਤੇ ਜਾਣਗੇ। ਨਵੇਂ ਰਾਸ਼ਨ ਡਿਪੂਆਂ ਦੇ ਖੁੱਲ੍ਹਣ ਨਾਲ ਲਗਭਗ 5.5 ਲੱਖ ਰਾਸ਼ਨ ਕਾਰਡ ਧਾਰਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਰਾਸ਼ਨ ਮਿਲੇਗਾ।

ਇਸ ਵੇਲੇ ਮਾਨ ਸਰਕਾਰ 14,000 ਰਾਸ਼ਨ ਡਿਪੂਆਂ ਰਾਹੀਂ ਸਮਾਰਟ ਰਾਸ਼ਨ ਕਾਰਡ ਯੋਜਨਾ ਤਹਿਤ ਰਜਿਸਟਰਡ 40 ਲੱਖ ਪਰਿਵਾਰਾਂ ਨੂੰ ਮੁਫ਼ਤ ਕਣਕ ਅਤੇ "ਮੇਰੀ ਰਸੋਈ" ਰਾਸ਼ਨ ਕਿੱਟਾਂ ਪ੍ਰਦਾਨ ਕਰ ਰਹੀ ਹੈ। ਹਰ ਪਿੰਡ ਅਤੇ ਸ਼ਹਿਰੀ ਖੇਤਰ ਵਿਚ ਡਿਪੂ ਸਥਾਪਤ ਕਰਨਾ ਮਾਨ ਸਰਕਾਰ ਦਾ ਇਕ ਮੁੱਖ ਟੀਚਾ ਹੈ।

ਨਵੀਂ ਡਿਪੂ ਅਲਾਟਮੈਂਟ ਨੀਤੀ ਮਾਨ ਸਰਕਾਰ ਦੁਆਰਾ ਸਮਾਜਿਕ ਨਿਆਂ, ਪਾਰਦਰਸ਼ੀ ਸ਼ਾਸਨ ਅਤੇ ਜਨਤਕ ਸਹੂਲਤ ਵੱਲ ਇਕ ਇਤਿਹਾਸਕ ਕਦਮ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ