JALANDHAR WEATHER

ਧਰਮਿੰਦਰ ਪ੍ਰਧਾਨ ਬਹੁਤ ਚੰਗੇ ਇਨਸਾਨ ਹਨ- ਕੇਵਲ ਸਿੰਘ ਢਿੱਲੋਂ

ਜਲੰਧਰ, 24 ਜੁਲਾਈ- ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅੱਜ ਜਲੰਧਰ ਪੁੱਜੇ। ਇਸ ਦੌਰਾਨ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਬਾਰੇ ਉਨ੍ਹਾਂ ਕਿਹਾ ਕਿ ਪ੍ਰਧਾਨ ਨੇ ਸਿੱਖਿਆ ਖੇਤਰ ਵੱਲ ਬਹੁਤ ਧਿਆਨ ਦਿੱਤਾ ਅਤੇ ਉਨ੍ਹਾਂ ਦੀ ਸੋਚ ਬਹੁਤ ਵੱਡੀ ਸੀ। ਨੀਟ ਦੀ ਪ੍ਰੀਖਿਆ ਫਿਰ ਤੋਂ ਕਰਵਾਈ ਗਈ ਹੈ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਨੂੰ ਲੈ ਕੇ ਬਹੁਤ ਗੰਭੀਰ ਹਨ ਅਤੇ ਉਨ੍ਹਾਂ ਨੇ ਸੀ.ਬੀ.ਆਈ. ਜਾਂਚ ਵੀ ਰੱਖੀ ਹੈ, ਜਿਸ ਵਿਚ ਕਰੀਬ 13 ਮੁਲਜ਼ਮ ਜਾਂਚ ਦੇ ਘੇਰੇ ਵਿਚ ਆਏ ਹਨ।

ਇੱਥੋਂ ਤੱਕ ਕਿ ਪੀ.ਐਮ. ਮੋਦੀ ਨੇ ਫਾਸਟ ਟ੍ਰੈਕ ਕੋਰਟ ਬਣਾਈ ਹੈ ਅਤੇ ਜੋ ਵੀ ਫਾਸਟ ਟਰੈਕ ਕੋਰਟ ਵਿਚ ਦੋਸ਼ੀ ਪਾਇਆ ਜਾਵੇਗਾ ਉਸ ਨੂੰ 10 ਕਰੋੜ ਰੁਪਏ ਦਾ ਜੁਰਮਾਨਾ ਅਤੇ 10 ਸਾਲ ਦੀ ਸਜ਼ਾ ਹੋਵੇਗੀ। ਰਾਹੁਲ ਗਾਂਧੀ ਦੇ ਟਵੀਟ ਬਾਰੇ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਇਕ ਮਹੀਨਾ ਪਹਿਲਾਂ ਕਿੱਥੇ ਸਨ ਉਹ ਤਾਂ ਐਸ਼ ਕਰ ਰਹੇ ਹਨ। ਜੇਕਰ ਰਾਹੁਲ ਗਾਂਧੀ 1 ਮਹੀਨੇ ਬਾਅਦ ਆ ਕੇ ਅਜਿਹੇ ਮੁੱਦੇ ਉਠਾਉਂਦੇ ਹੈ ਤਾਂ ਉਹ ਬੱਚਿਆਂ 'ਤੇ ਰਾਜਨੀਤੀ ਕਰਦੇ ਹਨ।

ਧਰਮਿੰਦਰ ਪ੍ਰਧਾਨ ਬਹੁਤ ਚੰਗੇ ਇਨਸਾਨ ਹਨ, ਬਚਪਨ ਤੋਂ ਹੀ ਸਿੱਖਿਆ ਪ੍ਰਤੀ ਉਨ੍ਹਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਅੱਜ ਵੀ ਉਸਨੇ ਬੱਚਿਆਂ ਲਈ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਬੱਚੇ ਸਫ਼ਰ ਨਹੀਂ ਕਰਨ। ਉਨ੍ਹਾਂ ਕਿਹਾ ਕਿ ਉੱਥੇ ਬੱਚੇ ਨਹੀਂ ਗੁੰਡੇ ਬਿਠਾਏ ਗਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ