JALANDHAR WEATHER

ਤੀਜੇ ਟੀ-20 'ਚ ਭਾਰਤ ਨੇ 35 ਦੌੜਾਂ ਨਾਲ ਹਰਾਇਆ ਜ਼ਿੰਬਾਬਵੇ ਨੂੰ, 3-0 ਨਾਲ ਜਿੱਤੀ ਲੜੀ

ਹਰਾਰੇ, 26 ਜੁਲਾਈ - ਭਾਰਤ ਨੇ ਤੀਜੇ ਟੀ-20 ਵਿਚ ਜ਼ਿੰਬਾਬਵੇ ਨੂੰ 35 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਤ ਨੇ ਲੜੀ 3-0 ਨਾਲ ਜਿੱਤ ਲਈ। ਹਰਾਰੇ ਵਿਖੇ ਹੋਏ ਇਸ ਮੈਚ ਵਿਚ ਟਾਸ ਜਿੱਤ ਕੇ ਭਾਰਤੀ ਕਪਤਾਨ ਸ਼੍ਰੇਅਸ ਅਈਅਰ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ ਨਿਰਧਾਰਤ 20 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ 'ਤੇ 192 ਦੌੜਾਂ ਬਣਾਈਆਂ।ਭਾਰਤ ਵਲੋਂ ਸਲਾਮੀ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 49 ਗੇਂਦਾਂ ਵਿਚ 81 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਇਸ਼ਾਨ ਕਿਸ਼ਨ ਨੇ 26 ਗੇਂਦਾਂ ਵਿਚ 29, ਕਪਤਾਨ ਸ਼੍ਰੇਅਸ ਅਈਅਰ ਨੇ 18 ਗੇਂਦਾਂ ਵਿਚ 27 ਅਤੇ ਰਿੰਕੂ ਸਿੰਘ ਨੇ 14 ਗੇਂਦਾਂ ਵਿਚ 25 ਦੌੜਾਂ ਦਾ ਯੋਗਦਾਨ ਦਿੱਤਾ।
ਜਵਾਬ ਵਿਚ ਬੱਲੇਬਾਜ਼ੀ ਕਰਦਿਆਂ ਜ਼ਿੰਬਾਬਵੇ ਦੀ ਟੀਮ 20 ਓਵਰਾਂ ਵਿਚ 7 ਵਿਕਟਾਂ ਦੇ ਨੁਕਸਾਨ 'ਤੇ 157 ਦੌੜਾਂ ਹੀ ਬਣਾ ਸਕੀ। ਜ਼ਿੰਬਾਬਵੇ ਵਲੋਂ ਰਿਆਨ ਬਰਲ ਨੇ ਸਭ ਤੋਂ ਵੱਧ 54 (43 ਗੇਂਦਾਂ) ਦੌੜਾਂ ਬਣਾਈਆਂ, ਜੋ ਕਿ ਅੰਤ ਤੱਕ ਆਊਟ ਨਹੀਂ ਹੋਏ। ਇਸ ਤੋਂ ਇਲਾਵਾ ਵੇਸਲੇ ਮਧੇਵੇਰੇ ਨੇ 28 (25 ਗੇਂਦਾਂ) ਅਤੇ ਬੈਨ ਕਰਨ ਨੇ 20 (19 ਗੇਂਦਾਂ) ਦੌੜਾਂ ਬਣਾਈਆਂ। ਭਾਰਤ ਵਲੋਂ ਮਯੰਕ ਯਾਦਵ ਨੇ 4 ਓਵਰਾਂ ਵਿਚ 29 ਦੌੜਾਂ ਦੇ ਕੇ 3 ਅਤੇ ਯਸ਼ ਠਾਕੁਰ ਨੇ 4 ਓਵਰਾਂ ਵਿਚ 45 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ ਜਦਕਿ ਅਸ਼ੋਕ ਸ਼ਰਮਾ ਨੂੰ 4 ਓਵਰਾਂ ਵਿਚ 20 ਦੌੜਾਂ ਅਤੇ ਰਵੀ ਬਿਸ਼ਨੋਈ ਨੂੰ 4 ਓਵਰਾਂ ਵਿਚ 24 ਦੌੜਾਂ ਦੇ ਕੇ 1-1 ਵਿਕਟ ਮਿਲੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ