ਪੈਰਾ ਪਾਵਰਲਿਫਟਿੰਗ ਮੁਕਾਬਲੇ ਵਿਚ ਝੰਡੂ ਕੁਮਾਰ ਨੇ ਜਿੱਤਿਆ ਕਾਂਸੀ ਦਾ ਤਮਗਾ
ਨਵੀਂ ਦਿੱਲੀ, 26 ਜੁਲਾਈ- ਗਲਾਸਗੋ ਰਾਸ਼ਟਰਮੰਡਲ ਖੇਡਾਂ 2026 ਦੇ ਪੈਰਾ ਪਾਵਰਲਿਫਟਿੰਗ ਮੁਕਾਬਲੇ ਵਿਚ ਬਿਹਾਰ ਦੇ ਝੰਡੂ ਕੁਮਾਰ ਨੇ ਕਾਂਸੀ ਦਾ ਤਮਗਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ। ਪੁਰਸ਼ਾਂ ਦੇ ਹੈਵੀਵੇਟ ਵਰਗ ਵਿਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਝੰਡੂ ਕੁਮਾਰ ਨੇ 130.9 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ।
ਇਸ ਮੁਕਾਬਲੇ ਵਿਚ ਨਾਈਜੀਰੀਆ ਦੇ ਰਿਲੁਵਾਨ ਇਦਰੀਸ ਨੇ 132.8 ਅੰਕਾਂ ਨਾਲ ਸੋਨ ਤਮਗਾ ਜਿੱਤਿਆ, ਜਦਕਿ ਇੰਗਲੈਂਡ ਦੇ ਮੈਥਿਊ ਹਾਰਡਿੰਗ ਨੇ 131.0 ਅੰਕਾਂ ਨਾਲ ਚਾਂਦੀ ਦਾ ਤਮਗਾ ਆਪਣੇ ਨਾਂ ਕੀਤਾ। ਝੰਡੂ ਕੁਮਾਰ ਸੋਨੇ ਅਤੇ ਚਾਂਦੀ ਦੇ ਤਮਗੇ ਤੋਂ ਮਾਮੂਲੀ ਫ਼ਰਕ ਨਾਲ ਪਿੱਛੇ ਰਹੇ, ਪਰ ਉਨ੍ਹਾਂ ਦੀ ਪ੍ਰਾਪਤੀ ਨੂੰ ਇਤਿਹਾਸਕ ਮੰਨਿਆ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸੋਸ਼ਲ ਮੀਡੀਆ ਰਾਹੀਂ ਝੰਡੂ ਕੁਮਾਰ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਅਥਾਹ ਤਾਕਤ, ਦ੍ਰਿੜ੍ਹ ਇਰਾਦੇ ਅਤੇ ਸਾਲਾਂ ਦੀ ਅਨੁਸ਼ਾਸਿਤ ਮਿਹਨਤ ਦਾ ਨਤੀਜਾ ਹੈ। ਨਾਲੰਦਾ ਜ਼ਿਲ੍ਹੇ ਦੇ ਹਰਨੌਤ ਪਿੰਡ ਨਾਲ ਸਬੰਧਤ ਝੰਡੂ ਕੁਮਾਰ ਨੂੰ ਪੰਜ ਸਾਲ ਦੀ ਉਮਰ ਵਿਚ ਪੋਲੀਓ ਹੋ ਗਿਆ ਸੀ। ਆਰਥਿਕ ਮੁਸ਼ਕਲਾਂ ਦੇ ਬਾਵਜੂਦ ਉਨ੍ਹਾਂ ਨੇ ਮਿਹਨਤ ਜਾਰੀ ਰੱਖੀ ਅਤੇ ਪੈਰਾ ਪਾਵਰਲਿਫਟਿੰਗ ਵਿਚ ਕਾਮਯਾਬੀ ਹਾਸਲ ਕਰਕੇ ਨੌਜਵਾਨਾਂ ਅਤੇ ਦਿਵਿਆਂਗ ਖਿਡਾਰੀਆਂ ਲਈ ਮਿਸਾਲ ਕਾਇਮ ਕੀਤੀ।
;
;
;
;
;
;
;
;