JALANDHAR WEATHER

ਬਿਜਲੀ ਮੁਲਾਜ਼ਮਾਂ ਦੀ ਹੜ੍ਹਤਾਲ ਹੋਣ ਦੇ ਕਾਰਨ ਲੌਂਗੋਵਾਲ ਚ ਬਿਜਲੀ ਗੁੱਲ

ਲੌਂਗੋਵਾਲ (ਸੰਗਰੂਰ), 26 ਜੁਲਾਈ ( ਸ,ਸ,ਖੰਨਾ,ਵਿਨੋਦ) - ਪਾਵਰਕਾਮ ਦੇ ਰੈਗੂਲਰ ਮੁਲਾਜ਼ਮਾ ਅਤੇ ਆਊਟ ਸੋਰਸ ਮੁਲਾਜ਼ਮਾਂ ਵਲੋਂ ਜਿਥੇ ਪੂਰੇ ਪੰਜਾਬ ਦੇ ਵਿਚ ਹੜਤਾਲ ਕੀਤੀ ਹੋਈ ਹੈ, ਜਿਸ ਦਾ ਭਾਰੀ ਅਸਰ ਅੱਜ ਲੌਂਗੋਵਾਲ ਵਿਚ ਦੇਖਣ ਨੂੰ ਮਿਲ ਰਿਹਾ। ਅੱਜ ਸਵੇਰੇ 11 ਵਜੇ ਤੋਂ ਲੈ ਕੇ ਗੁੱਗਾ ਮਾੜੀ ਫੀਡਰ ਬੰਦ ਹੋਣ ਦੇ ਕਾਰਨ, ਰਾਮਲੀਲ੍ਹਾ ਗਰਾਊਂਡ, ਪੱਤੀ ਸੁਨਾਮੀ, ਭੱਠਲਾਂ ਵਾਲੀ ਗਲੀ, ਪੱਤੀ ਬੜਿਆਣੀ,ਮੂਲੇ ਕਾ ਦਰਵਾਜ਼ਾ ਪੱਤੀ ਰੰਧਾਵਾ ਆਦਿ ਪੱਤੀਆਂ ਦੇ ਵਿਚ ਸਵੇਰ ਤੋਂ ਹੀ ਬਿਜਲੀ ਗੁੱਲ ਹੈ। ਅੱਜ ਐਤਵਾਰ ਦਾ ਦਿਨ ਹੋਣ ਦੇ ਕਾਰਨ ਸਾਰੇ ਬੱਚੇ ਅਤੇ ਮੁਲਾਜ਼ਮ ਘਰਾਂ ਵਿਚ ਹਨ ਅਤੇ ਅੱਤ ਦੀ ਪੈ ਰਹੀ ਗਰਮੀ ਵਿਚ ਲੋਕਾਂ ਦੇ ਅੰਦਰ ਹਾਹਾਕਾਰ ਮੱਚੀ ਹੋਈ ਹੈ। ਬਿਜਲੀ ਨਾ ਹੋਣ ਦੇ ਕਾਰਨ ਪੀਣ ਵਾਲੇ ਪਾਣੀ ਦਾ ਸੰਕਟ ਪੈਦਾ ਹੋ ਗਿਆ ਹੈ। ਬਜ਼ੁਰਗ ਰੋਗੀ ਅਤੇ ਬੱਚੇ ਬਹੁਤ ਤਕਲੀਫ ਵਿਚ ਹਨ। ਜਦੋਂ ਇਸ ਬਾਰੇ ਪਾਵਰਕਾਮ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਨਾਲ ਫੋਨ 'ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਾਡੀਆਂ ਮੰਗਾਂ ਦਾ ਫੌਰੀ ਤੌਰ 'ਤੇ ਹੱਲ ਕਰੇ। ਮੰਗਾਂ ਦਾ ਹੱਲ ਨਾ ਕਰਨ ਦੀ ਸੂਰਤ ਵਿਚ ਇਹ ਹੜਤਾਲ ਜਾਰੀ ਰਹੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ