JALANDHAR WEATHER

ਝਾਰਖੰਡ : 16 ਮਾਓਵਾਦੀਆਂ ਵਲੋਂ ਪੁਲਿਸ ਅੱਗੇ ਆਤਮ ਸਮਰਪਣ

ਰਾਂਚੀ (ਝਾਰਖੰਡ), 28 ਜੁਲਾਈ - ਝਾਰਖੰਡ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਸਰਗਰਮ ਕੁੱਲ 16 ਮਾਓਵਾਦੀਆਂ ਨੇ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ। ਦੋ ਮਹੀਨਿਆਂ ਦੇ ਅੰਦਰ ਝਾਰਖੰਡ ਪੁਲਿਸ ਲਈ ਇਕ ਵੱਡੀ ਸਫਲਤਾ ਹੈ। ਆਤਮ ਸਮਰਪਣ ਕਰਨ ਵਾਲਿਆਂ ਵਿਚ ਇਕ ਖੇਤਰੀ ਕਮਾਂਡਰ (ਆਰਸੀਐਮ), ਤਿੰਨ ਜ਼ੋਨਲ ਕਮਾਂਡਰ (ਜ਼ੈਡਸੀਐਮ), ਤਿੰਨ ਸਬ-ਜ਼ੋਨਲ ਕਮਾਂਡਰ (ਐਸਜ਼ੈਡਸੀਐਮ), ਛੇ ਏਰੀਆ ਕਮਾਂਡਰ (ਏਸੀਐਮ), ਅਤੇ ਤਿੰਨ ਕੇਡਰ-ਪੱਧਰ ਦੇ ਮੈਂਬਰ ਸ਼ਾਮਿਲ ਹਨ।
ਡੀਜੀਪੀ ਤਾਦਾਸ਼ਾ ਮਿਸ਼ਰਾ ਨੇ ਕਿਹਾ, "ਉਮੀਦ ਹੈ ਕਿ ਅੱਜ ਆਤਮ ਸਮਰਪਣ ਕਰਨ ਵਾਲੇ ਸਾਰੇ ਲੋਕਾਂ ਨੂੰ ਝਾਰਖੰਡ ਸਰਕਾਰ ਦੀਆਂ ਨੀਤੀਆਂ ਦਾ ਫਾਇਦਾ ਹੋਵੇਗਾ।" ਆਤਮ ਸਮਰਪਣ ਕਰਨ ਵਾਲਿਆਂ ਵਿਚੋਂ 14 ਮਾਓਵਾਦੀ ਚਾਈਬਾਸਾ ਤੋਂ ਹਨ, ਜਦੋਂ ਕਿ ਦੋ ਲਾਤੇਹਾਰ ਤੋਂ ਹਨ। ਚਾਈਬਾਸਾ ਵਿੱਚ ਸਰਗਰਮ ਨਕਸਲੀਆਂ ਦੀ ਗਿਣਤੀ ਹੁਣ ਛੇ ਹੈ, ਜਦੋਂ ਕਿ ਰਾਜ ਭਰ ਵਿਚ ਸਰਗਰਮ ਨਕਸਲੀਆਂ ਦੀ ਗਿਣਤੀ ਸਿਰਫ 20 ਹੈ। ਸਮਰਪਣ ਦੌਰਾਨ, ਇਨ੍ਹਾਂ ਨਕਸਲੀਆਂ ਨੇ ਪੁਲਿਸ ਨੂੰ ਕੁੱਲ 11 ਹਥਿਆਰ, 38 ਮੈਗਜ਼ੀਨ ਅਤੇ 1,562 ਕਾਰਤੂਸ ਸੌਂਪੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ