JALANDHAR WEATHER

ਮਹਾਰਾਸ਼ਟਰ ਦੇ ਭਿਵੰਡੀ ’ਚ 4 ਮੰਜ਼ਿਲਾਂ ਇਮਾਰਤ ਡਿੱਗੀ-9 ਮੌਤਾਂ

ਠਾਣੇ, 31 ਜੁਲਾਈ (ਪੀ.ਟੀ.ਆਈ)-ਮਹਾਰਾਸ਼ਟਰ ਦੇ ਭਿਵੰਡੀ ’ਚ ਬੀਤੀ ਰਾਤ ਉਸ ਵੇਲੇ ਵੱਡਾ ਹਾਦਸਾ ਵਾਪਰਿਆ ਜਦੋਂ ਇਕ ਚਾਰ ਮੰਜ਼ਿਲਾਂ ਇਮਾਰਤ ਦਾ ਇਕ ਹਿੱਸਾ ਅਚਾਨਕ ਢਹਿ ਗਿਆ। ਜਿਸ ਦੇ ਮਲਬੇ ’ਚ ਦੱਬੇ ਜਾਣ ਨਾਲ 9 ਵਿਅਕਤੀਆਂ ਦੀ ਮੌਤ ਹੋ ਗਈ। ਮਲਬੇ ’ਚ ਅਜੇ ਵੀ 3 ਲੋਕਾਂ ਦੇ ਦਬੇ ਹੋਣ ਦੀ ਸ਼ੰਕਾ ਹੈ। ਐਨ.ਡੀ.ਆਰ.ਐਫ ਵਲੋਂ ਬਚਾਅ ਤੇ ਰਾਹਤ ਕਾਰਜ ਜਾਰੀ ਹਨ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਚਾਰ ਵਿਅਕਤੀ ਜ਼ਖਮੀ ਹੋਏ ਹਨ, ਜਦੋਂ ਕਿ ਦੋ ਤੋਂ ਤਿੰਨ ਵਿਅਕਤੀ ਅਜੇ ਵੀ ਮਲਬੇ ਹੇਠ ਫਸੇ ਹੋਏ ਹਨ। ਪ੍ਰਸ਼ਾਸਨ ਨੇ 9 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਾਵਰਲੂਮ ਕਸਬੇ ਦੇ ਬਾਲਾਜੀ ਨਗਰ ਖੇਤਰ ਵਿਚ ਕੋਹਿਨੂਰ ਇਮਾਰਤ ਦਾ ਇੱਕ ਹਿੱਸਾ ਵੀਰਵਾਰ ਰਾਤ 11.30 ਵਜੇ ਦੇ ਕਰੀਬ ਡਿੱਗ ਗਿਆ। ਇਮਾਰਤ ਨੂੰ ਪਹਿਲਾਂ ਹੀ ਪ੍ਰਸ਼ਾਸਨ ਵਲੋਂ ਰਹਿਣ ਲਈ ਅਸੁਰੱਖਿਅਤ ਐਲਾਨਿਆ ਹੋਇਆ ਸੀ ਅਤੇ ਇਮਾਰਤ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਰਾਤ ਕਰੀਬ 8 ਵਜੇ ਇਮਾਰਤ ਨੂੰ ਇਕ ਪਾਸੇ ਝੁਕਦੇ ਹੋਏ ਦੇਖਣ ਦੇ ਬਾਅਦ ਸਥਾਨਕ ਲੋਕਾਂ ਨੇ ਸਾਰੇ ਪਰਿਵਾਰਾਂ ਨੂੰ ਬਾਹਰ ਕੱਢ ਲਿਆ ਸੀ, ਪਰ ਬਾਅਦ ’ਚ ਕੁੱਝ ਲੋਕ ਵਾਪਸ ਅੰਦਰ ਚਲੇ ਗਏ ਸਨ ਅਤੇ ਮਜ਼ਦੂਰ ਵੀ ਅੰਦਰ ਫਸ ਗਏ। ਭਿਵੰਡੀ ਦੇ ਮੇਅਰ ਨਾਰਾਇਣ ਚੌਧਰੀ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਅਸੁਰੱਖਿਅਤ ਐਲਾਨੀਆ ਇਮਾਰਤਾਂ ਨੂੰ ਤੁਰੰਤ ਖਾਲੀ ਕਰਨ।ਭਿਵੰਡੀ ਵਿਚ ਇਸ ਵੇਲੇ ਘੱਟੋ-ਘੱਟ 130 ਤੋਂ 140 ਅਸੁਰੱਖਿਅਤ ਐਲਾਨੀਆ ਇਮਾਰਤਾਂ ਹਨ, ਜਿਨ੍ਹਾਂ ਨੂੰ ਤੁਰੰਤ ਖਾਲੀ ਕਰਵਾਉਣ ਦੀ ਲੋੜ ਹੈ।
ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵਲੋਂ ਹਾਦਸੇ ’ਤੇ ਦੁੱਖ ਪ੍ਰਗਟ, ਮੁਆਵਜ਼ੇ ਦਾ ਐਲਾਨ

ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਵਿੰਡੀ ਹਾਦਸੇ ’ਤੇ ਦੁੱਖ ਪ੍ਰਗਟ ਕਰਦਿਆ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਜ਼ਖ਼ਮੀਆਂ ਦੇ ਜਲਦ ਠੀਕ ਹੋਣ ਦੀ ਪ੍ਰਾਰਥਨਾ ਕੀਤੀ। ਉਨ੍ਹਾਂ ਹਾਦਸੇ ’ਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਲਈ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਦੇ ਇਲਾਜ ਲਈ 50-50 ਹਜ਼ਾਰ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ