ਮੁੱਖ ਮੰਤਰੀ ਭਗਵੰਤ ਮਾਨ ਨੇ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਪੈਸੇ ਕੀਤੇ ਟਰਾਂਸਫਰ
ਚੰਡੀਗੜ੍ਹ, 1 ਅਗਸਤ- ਅੱਜ ਪੰਜਾਬ ਵਿਚ 18 ਸਾਲ ਤੋਂ ਵੱਧ ਉਮਰ ਦੀਆਂ 40 ਲੱਖ ਔਰਤਾਂ ਨੂੰ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਉਨ੍ਹਾਂ ਦੇ ਖਾਤਿਆਂ ਵਿਚ ਪੈਸੇ ਟ੍ਰਾਂਸਫਰ ਕੀਤੇ ਗਏ। ਜਨਰਲ ਸ਼੍ਰੇਣੀ ਦੀਆਂ ਔਰਤਾਂ ਨੂੰ ₹3,000 ਅਤੇ ਐਸ.ਸੀ. ਸ਼੍ਰੇਣੀ ਦੀਆਂ ਔਰਤਾਂ ਨੂੰ ₹4,500 ਪ੍ਰਾਪਤ ਹੋਏ।
ਪਠਾਨਕੋਟ ਵਿਚ ਇਕ ਪ੍ਰੋਗਰਾਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਜਨਤਾ ਨਾਲ ਕੀਤੇ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਹਨ। ਪਹਿਲਾਂ ਕੋਈ ਮੈਨੂੰ ਨਹੀਂ ਜਾਣਦਾ ਸੀ, ਪਰ ਔਰਤਾਂ ਨੇ ਮੈਨੂੰ ਮੁੱਖ ਮੰਤਰੀ ਬਣਾਇਆ। ਹੁਣ, ਜੇਕਰ ਅਸੀਂ ਉਨ੍ਹਾਂ ਦੇ ਫੋਨਾਂ ’ਤੇ ਟੂੰ ਟੂੰ ਨਾ ਕਰਵਾਈ ਤਾਂ ਕੀ ਫਾਇਦਾ? ₹1,500 ਰੁਪਏ ਕਿਸੇ ਨੂੰ ਅਮੀਰ ਨਹੀਂ ਬਣਾ ਦਿੰਦੇ।
ਪਹਿਲੀ ਵਾਰ ਇਸ ਯੋਜਨਾ ਦੇ ਤਹਿਤ ਮਹਿਲਾ ਲਾਭਪਾਤਰੀਆਂ ਨੂੰ ਤਿੰਨ ਮਹੀਨਿਆਂ ਦੇ ਪੈਸੇ ਇਕ ਵਾਰ ਵਿਚ ਮਿਲੇ।
;
;
;
;
;
;
;
;