JALANDHAR WEATHER

ਜ਼ਹਿਰੀਲੀ ਸ਼ਰਾਬ ਨਾਲ ਨਹੀ, ਸਰਕਾਰੀ ਜ਼ਹਿਰ ਨਾਲ ਮਰੇ ਹਨ ਗਰੀਬ ਵਿਅਕਤੀ - ਚੰਨੀ

 ਸੁਨਾਮ ਊਧਮ ਸਿੰਘ ਵਾਲਾ, 28 ਮਾਰਚ (ਸਰਬਜੀਤ ਸਿੰਘ ਧਾਲੀਵਾਲ) - ਸਥਾਨਕ ਰਵਿਦਾਸਪੁਰਾ ਟਿੱਬੀ ਵਿਖੇ ਜ਼ਹਿਰੀਲੀ ਸ਼ਰਾਬ ਨਾਲ ਮਰੇ ਵਿਅਕਤੀਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਇਸ ਨੂੰ ਬੇਹੱਦ ਦਰਦਨਾਕ ਦੱਸਦਿਆਂ ਕਿਹਾ ਕਿ ਸਰਕਾਰੀ ਜ਼ਹਿਰ ਪੀ ਕੇ ਮੌਤ ਦੇ ਮੂੰਹ 'ਚ ਗਏ ਵਿਅਕਤੀਆਂ ਦੇ ਪਰਿਵਾਰਾਂ ਦੀ ਭਗਵੰਤ ਮਾਨ ਸਰਕਾਰ ਨੂੰ ਕੋਈ ਪ੍ਰਵਾਹ ਨਹੀ, ਜਦੋਂ ਕਿ ਇਹ ਪਤਾ ਲੱਗ ਚੁੱਕਿਆ ਹੈ ਕਿ ਇਸ ਸ਼ਰਾਬ ਵਿਚ ਜ਼ਹਿਰ ਸੀ, ਜੋ ਕਿ ਸਰਕਾਰੀ ਪੁਸ਼ਤਪਨਾਹੀ ਤੋਂ ਬਗੈਰ ਨਹੀ ਵਿਕ ਸਕਦੀ। ਇਸ ਲਈ ਕਤਲ ਦਾ ਪਰਚਾ ਮੰਤਰੀਆ ਖ਼ਿਲਾਫ਼ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਦੌਰਾਨ ਮਰੀ ਮੁਰਗੀ ਦਾ ਮੁਆਵਜਾ ਤੱਕ ਦੇਣ ਦਾ ਦਾਅਵਾ ਕਰਨ ਵਾਲੇ ਮੁੱਖ ਮੰਤਰੀ ਨੂੰ ਆਪਣੇ ਜ਼ਿਲ੍ਹੇ ਦੇ ਇਹ ਗਰੀਬ ਪਰਿਵਾਰ ਕਿਉਂ ਨਹੀ ਦਿਖਾਈ ਦੇ ਰਹੇ? ਗਰੀਬ ਪਰਿਵਾਰਾਂ ਨੂੰ 20-50 ਹਜ਼ਾਰ ਦੇ ਕੇ ਚੁੱਪ ਰਹਿਣ ਲਈ ਦਬਾਅ ਪਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਇਨ੍ਹਾਂ ਪਰਿਵਾਰਾਂ ਨੂੰ 50-50 ਲੱਖ ਅਤੇ ਇਕ ਜੀਅ ਨੂੰ ਨੌਕਰੀ ਦੇਣ ਦਾ ਕਾਨੂੰਨੀ ਐਲਾਨ ਕਿਉਂ ਨਹੀ ਕਰਦੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ