JALANDHAR WEATHER

ਸਿਰ ਵੱਢ ਕੇ ਕਤਲ ਕਰ ਲਾਸ਼ ਨਾਲੇ ਵਿਚ ਸੁੱਟ ਲਗਾਈ ਅੱਗ

ਆਦਮਪੁਰ, 27 ਅਪ੍ਰੈਲ (ਹਰਪ੍ਰੀਤ ਸਿੰਘ)- ਥਾਣਾ ਆਦਮਪੁਰ ਅਧੀਨ ਆਉਂਦੀ ਚੌਂਕੀ ਅਲਾਵਲਪੁਰ ਦੇ ਬਿਲਕੁਲ ਸਾਹਮਣੇ ਅੱਜ ਦਿਨ ਚੜ੍ਹਦਿਆਂ ਗੰਦੇ ਨਾਲੇ ਵਿਚੋਂ ਸਿਰ ਵੱਢੀ ਅਤੇ ਕੁਝ ਹਿੱਸਾ ਸਾੜੀ ਜਾ ਚੁੱਕੀ ਲਾਸ਼ ਮਿਲਣ ’ਤੇ ਸਨਸਨੀ ਫੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਕੁਲਵਿੰਦਰ ਉਰਫ਼ ਰਿੰਕਾ ਜੋ ਕਿ ਦਿਹਾੜੀ ਕਰਨ ਵਾਲਾ ਮਜ਼ਦੂਰ ਸੀ ਤੇ ਇਕ ਪਿੰਡ ਦੇ ਹੀ ਵਿਅਕਤੀ ਵਲੋਂ ਜਿਸ ਦਾ ਨਾਂਅ ਸੋਨੂੰ ਦੱਸਿਆ ਜਾ ਰਿਹਾ ਹੈ, ਵਲੋਂ ਇਹ ਕਤਲ ਕੀਤਾ ਦੱਸਿਆ ਜਾ ਰਿਹਾ ਹੈ। ਮਿ੍ਰਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਕਤ ਦੋਸ਼ੀ ਵਲੋਂ ਪਹਿਲਾਂ ਇਸ ਦੀ ਧੌਣ ਸਿਰ ਤੋਂ ਅਲੱਗ ਕਰ ਨਾਲੇ ਵਿਚ ਸੁੱਟ ਅੱਗ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਉਸ ਨੂੰ ਫ਼ੜ ਲਿਆ ਹੈ ਪਰ ਅਜੇ ਤੱਕ ਪਰਿਵਾਰ ਲਾਸ਼ ਚੁੱਕਣ ਨਹੀਂ ਦੇ ਰਿਹਾ ਤੇ ਉਸ ਦੇ ਸਿਰ ਨੂੰ ਲੱਭਣ ਦੀ ਮੰਗ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ