JALANDHAR WEATHER

ਬਲਾਚੌਰ : ਪੈਟਰੋਲ ਪੰਪ 'ਤੇ ਲੁੱਟ-ਖੋਹ ਕਰਨ ਵਾਲੇ 4 ਦੋਸ਼ੀ ਗ੍ਰਿਫਤਾਰ

ਬਲਾਚੌਰ, 27 ਅਪ੍ਰੈਲ (ਦੀਦਾਰ ਸਿੰਘ ਬਲਾਚੌਰੀਆ)-ਬੀਤੇ ਦਿਨੀਂ ਬਲਾਚੌਰ ਗੜ੍ਹਸ਼ੰਕਰ ਸੜਕ ਉਤੇ ਸਥਿਤ ਚਮੁੰਡਾ ਫਿਲਿੰਗ ਸਟੇਸ਼ਨ ਉਤੇ ਪਿਸਤੌਲ ਦੀ ਨੋਕ ਉਤੇ ਲੁੱਟ-ਖੋਹ ਕਰਨ ਵਾਲੇ ਚਾਰ ਦੋਸ਼ੀਆਂ ਨੂੰ ਬਲਾਚੌਰ ਸਿਟੀ ਪੁਲਿਸ ਨੇ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫਤਾਰ ਕੀਤੇ ਦੋਸ਼ੀਆਂ ਦੀ ਪਛਾਣ ਜਸ਼ਨ, ਹਰਸੰਦੀਪ ਸਿੰਘ ਦੋਵੇਂ ਪਿੰਡ ਕੌਲਗੜ੍ਹ, ਗੁਰਪ੍ਰੀਤ ਅਤੇ ਸੁਨੀਲ ਚੌਪੜਾ ਦੋਵੇਂ ਵਾਸੀ ਕਰੀਮਪੁਰ ਧਿਆਨੀ ਤਹਿਸੀਲ ਬਲਾਚੌਰ ਵਜੋਂ ਹੋਈ। ਇਨ੍ਹਾਂ ਵਿਚੋਂ ਤਿੰਨ ਉਕਤ ਪੈਟਰੋਲ ਪੰਪ ਉਤੇ ਸੇਲਜ਼ਮੈਨ ਵਜੋਂ ਕੰਮ ਕਰਨ ਵਾਲੇ ਹਨ। ਇਨ੍ਹਾਂ ਕੋਲੋਂ ਪਿਸਤੌਲ, ਇਕ ਦਾਤਰ, ਇਕ ਮੋਟਰਸਾਈਕਲ, ਤਿੰਨ ਮੋਬਾਈਲ ਅਤੇ 76,800 ਰੁਪਏ ਬਰਾਮਦ ਕੀਤੇ ਗਏ ਹਨ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ