07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2025

ਨੀਰਜ ਚੋਪੜਾ ਤੇ ਨਦੀਮ ਮੁੜ ਹੋਣਗੇ ਆਹਮੋ-ਸਾਹਮਣੇ

ਸਿਲੇਸੀਆ (ਪੋਲੈਂਡ), 12 ਜੁਲਾਈ (ਪੀ.ਟੀ.ਆਈ.)-ਡਬਲ ਓਲੰਪਿਕ ਤਗਮਾ ਜੇਤੂ ਨੀਰਜ ਚੋਪੜਾ 16 ਅਗਸਤ ਨੂੰ ਪੋਲੈਂਡ ਦੇ ਸਿਲੇਸੀਆ 'ਚ ਡਾਇਮੰਡ ਲੀਗ 'ਚ ਪਾਕਿਸਤਾਨ ਦੇ ਮੌਜੂਦਾ ਚੈਂਪੀਅਨ ਅਰਸ਼ਦ ਨਦੀਮ ਦੇ ਖ਼ਿਲਾਫ਼ ਖੇਡਣਗੇ | 2024 'ਚ ਪੈਰਿਸ ਖੇਡਾਂ ਦੇ ਮੁਕਾਬਲੇ ਤੋਂ ਬਾਅਦ ਉਨ੍ਹਾਂ ਦਾ ਪਹਿਲਾ ਸਾਹਮਣਾ ਹੋਵੇਗਾ | ਚੋਪੜਾ ਤੇ ਨਦੀਮ 8 ਅਗਸਤ, 2024 ਨੂੰ ਪੈਰਿਸ 'ਚ...

ਅਜੀਤ ਡੈਸਕ 12-07-2025

16 ਅਗਸਤ ਨੂੰ ਪੋਲੈਂਡ ਦੇ ਸਿਲੇਸੀਆ 'ਚ ਹੋਵੇਗਾ ਮੁਕਾਬਲਾ
ਸਿਲੇਸੀਆ (ਪੋਲੈਂਡ), 12 ਜੁਲਾਈ (ਪੀ.ਟੀ.ਆਈ.)-ਡਬਲ ਓਲੰਪਿਕ ਤਗਮਾ ਜੇਤੂ ਨੀਰਜ ਚੋਪੜਾ 16 ਅਗਸਤ ਨੂੰ ਪੋਲੈਂਡ ਦੇ ਸਿਲੇਸੀਆ 'ਚ ਡਾਇਮੰਡ ਲੀਗ 'ਚ ਪਾਕਿਸਤਾਨ ਦੇ ਮੌਜੂਦਾ ਚੈਂਪੀਅਨ ਅਰਸ਼ਦ ਨਦੀਮ ਦੇ ਖ਼ਿਲਾਫ਼ ਖੇਡਣਗੇ | 2024 'ਚ ਪੈਰਿਸ ਖੇਡਾਂ ਦੇ ਮੁਕਾਬਲੇ ਤੋਂ ਬਾਅਦ ਉਨ੍ਹਾਂ ਦਾ ਪਹਿਲਾ ਸਾਹਮਣਾ ਹੋਵੇਗਾ | ਚੋਪੜਾ ਤੇ ਨਦੀਮ 8 ਅਗਸਤ, 2024 ਨੂੰ ਪੈਰਿਸ 'ਚ ਹੋਏ ਪੁਰਸ਼ਾਂ ਦੇ ਨੇਜ਼ੇਬਾਜੀ ਮੁਕਾਬਲੇ ਦੇ ਇਕ ਸਾਲ ਬਾਅਦ ਇਕ ਦੂਜੇ ਦੇ ਸਾਹਮਣੇ ਹੋਣਗੇ, ਜਦੋਂ ਪਾਕਿਸਤਾਨੀ ਨੇਜ਼ੇਬਾਜ਼ ਨੇ 92.97 ਮੀਟਰ ਦੇ ਸ਼ਾਨਦਾਰ ਥਰੋਅ ਨਾਲ ਸੋਨੇ ਦਾ ਤਗਮਾ ਜਿੱਤਿਆ ਸੀ | 27 ਸਾਲਾ ਚੋਪੜਾ, ਜਿਸਨੇ 2021 'ਚ ਟੋਕੀਓ ਓਲੰਪਿਕ 'ਚ ਸੋਨ ਤਮਗਾ ਜਿੱਤਿਆ ਸੀ, ਨੂੰ ਪੈਰਿਸ 'ਚ 89.45 ਮੀਟਰ ਦੇ ਸਭ ਤੋਂ ਵਧੀਆ ਥਰੋਅ ਨਾਲ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ | ਵਿਸ਼ਵ ਅਥਲੈਟਿਕਸ ਦੇ ਇਕ ਬਿਆਨ 'ਚ ਕਿਹਾ ਗਿਆ ਕਿ ਚੋਪੜਾ ਤੇ ਨਦੀਮ ਸਿਲੇਸੀਆ ਡੀ.ਐਲ. 'ਚ ਪੁਰਸ਼ਾਂ ਦੇ ਨੇਜ਼ੇਬਾਜ਼ੀ ਮੁਕਾਬਲੇ 'ਚ ਹਿੱਸਾ ਲੈਣਗੇ | ਸਿਲੇਸੀਆ ਡੀ.ਐਲ. ਪ੍ਰਬੰਧਕਾਂ ਨੇ ਵੀ ਚੋਪੜਾ ਤੇ ਨਦੀਮ ਵਿਚਕਾਰ ਮੁਕਾਬਲੇ ਦੀ ਪੁਸ਼ਟੀ ਕੀਤੀ |

ਪਿਛਲੀ ਖ਼ਬਰ ਭਾਰਤ ਨੇ ਤੀਰਅੰਦਾਜ਼ੀ ਵਿਸ਼ਵ ਕੱਪ ਪੜਾਅ 4 'ਚ ਚਾਂਦੀ ਤੇ ਕਾਂਸੀ ਦਾ ਤਗਮਾ ਜਿੱਤਿਆ ਅਗਲੀ ਖ਼ਬਰ ਜ਼ਰਦਾਰੀ ਰਾਸ਼ਟਰਪਤੀ ਬਣੇ ਰਹਿਣਗੇ, ਮੁਨੀਰ ਨੇ ਕਦੇ ਰਾਸ਼ਟਰਪਤੀ ਬਣਨ ਦੀ ਇੱਛਾ ਨਹੀਂ ਪ੍ਰਗਟਾਈ-ਸ਼ਾਹਬਾਜ਼ ਸ਼ਰੀਫ