24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਸੰਤ ਸੀਚੇਵਾਲ ਦੇ ਯਤਨਾਂ ਸਦਕਾ ਮਲੇਸ਼ੀਆ ਤੋਂ ਨੌਜਵਾਨ ਦੀ ਹੋਈ ਘਰ ਵਾਪਸੀ

ਸੁਲਤਾਨਪੁਰ ਲੋਧੀ, 6 ਨਵੰਬਰ (ਥਿੰਦ)-ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਮਲੇਸ਼ੀਆ ਵਿਚ ਫਸਿਆ ਪੰਜਾਬ...

ਅਜੀਤ ਡੈਸਕ 06-11-2025

ਸੁਲਤਾਨਪੁਰ ਲੋਧੀ, 6 ਨਵੰਬਰ (ਥਿੰਦ)-ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਮਲੇਸ਼ੀਆ ਵਿਚ ਫਸਿਆ ਪੰਜਾਬ ਦਾ ਇਕ ਨੌਜਵਾਨ ਸਹੀ-ਸਲਾਮਤ ਵਾਪਸ ਆਪਣੇ ਪਰਿਵਾਰ ਵਿਚ ਪਰਤ ਆਇਆ ਹੈ। ਪਿੰਡ ਨਸੀਰਪੁਰ ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲੇ ਦਲਜੀਤ ਸਿੰਘ ਨੇ ਦੱਸਿਆ ਕਿ ਮਲੇਸ਼ੀਆ ਦੀ ਜੇਲ੍ਹ ਵਿਚ ਕਈ ਪੰਜਾਬੀ ਮੁੰਡੇ ਸਾਲਾਂ ਤੋਂ ਕੈਦ ਹਨ ਜਿਨ੍ਹਾਂ ਵਿਚੋਂ ਬਹੁਤੇ ਆਪਣੇ ਮਾਪਿਆਂ ਦੇ ਸੰਪਰਕ ਨੰਬਰ ਤੱਕ ਭੁੱਲ ਚੁੱਕੇ ਹਨ ਅਤੇ ਘਰ ਨਾਲ ਰਾਬਤਾ ਨਹੀਂ ਕਰ ਸਕਦੇ। ਦਲਜੀਤ ਸਿੰਘ ਨੇ ਦੱਸਿਆ ਕਿ ਉਹ 2018 ਵਿਚ ਟੂਰਿਸਟ ਵੀਜ਼ੇ ’ਤੇ ਮਲੇਸ਼ੀਆ ਗਿਆ ਸੀ। ਕਈ ਸਾਲ ਉਥੇ ਮਿਹਨਤ ਕਰਨ ਦੇ ਬਾਵਜੂਦ ਨਾ ਤਾਂ ਉਸਨੂੰ ਤਨਖਾਹ ਮਿਲੀ ਤੇ ਨਾ ਹੀ ਇਨਸਾਫ਼। ਮਾਲਕਾਂ ਵਲੋਂ ਧੋਖਾਧੜੀ ਦਾ ਸ਼ਿਕਾਰ ਹੋਣ ਉੱਪਰੋਂ, ਉਸਨੂੰ ਪੁਲਿਸ ਨੇ ਫੜ ਕੇ ਜੇਲ੍ਹ ਭੇਜ ਦਿੱਤਾ।

ਜੇਲ੍ਹ ਵਿਚ ਬਤੀਤ ਕੀਤੇ ਸਮੇਂ ਨੂੰ ਕੌੜੀ ਯਾਦ ਵਜੋਂ ਯਾਦ ਕਰਦਿਆਂ ਉਸ ਨੇ ਦੱਸਿਆ ਕਿ ਜੇਲ੍ਹ ਦੇ ਹਾਲਾਤ ਬਹੁਤ ਹੀ ਭਿਆਨਕ ਸਨ। ਇਕ ਛੋਟੇ ਕਮਰੇ ਵਿਚ 70 ਤੋਂ 80 ਬੰਦੇ ਰੱਖੇ ਜਾਂਦੇ ਸਨ ਜਿਥੇ ਸਾਹ ਲੈਣਾ ਵੀ ਔਖਾ ਹੁੰਦਾ ਸੀ। ਉਸ ਨੇ ਇਹ ਵੀ ਖੁਲਾਸਾ ਕੀਤਾ ਕਿ ਖਾਣਾ ਵੀ ਬਹੁਤ ਮਾੜਾ ਹੁੰਦਾ ਸੀ, ਜਿਸ ਕਾਰਨ ਵਾਪਸੀ ਤੋਂ ਮਗਰੋਂ ਅਜੇ ਤੱਕ ਵੀ ਉਸਨੂੰ ਖਾਣਾ ਖਾਣ ਤੋਂ ਬਾਅਦ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਲਜੀਤ ਨੇ ਜੇਲ੍ਹ ਦੇ ਭਿਆਨਕ ਮੰਜ਼ਰ ਨੂੰ ਯਾਦ ਕਰਦਿਆਂ ਕਿਹਾ ਕਿ ਉਥੇ ਖੁੱਲ੍ਹੀ ਹਵਾ ਵਿਚ ਵੀ ਸਾਹ ਲੈਣ ਲਈ ਤਰਸੇ ਪਏ ਸੀ।

ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਦੋਂ ਉਹ ਫੜਿਆ ਗਿਆ ਤਾਂ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ 5 ਮਹੀਨਿਆਂ ਵਿਚ ਦਲਜੀਤ ਦੀ ਵਾਪਸੀ ਹੋ ਜਾਵੇਗੀ ਪਰ 7–8 ਮਹੀਨੇ ਬੀਤ ਗਏ, ਕੋਈ ਸੁਨੇਹਾ ਨਹੀਂ ਆਇਆ। ਆਖ਼ਿਰ ਉਨ੍ਹਾਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ ਜਿਨ੍ਹਾਂ ਦੀ ਮਦਦ ਸਦਕਾ ਦਲਜੀਤ 31 ਅਕਤੂਬਰ ਨੂੰ ਸੁਰੱਖਿਅਤ ਤੌਰ ’ਤੇ ਭਾਰਤ ਵਾਪਸ ਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਦਲਜੀਤ ਦੀ ਪੈਰਵੀ ਨਾ ਹੁੰਦੀ ਤਾਂ ਉਸਦਾ ਹਾਲ ਵੀ ਉਥੇ ਫਸੇ ਬਾਕੀ ਨੌਜਵਾਨਾਂ ਵਰਗਾ ਹੋ ਜਾਣਾ ਸੀ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਸ ਮਾਮਲੇ ਵਿਚ ਸਹਿਯੋਗ ਦੇਣ ਲਈ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਗਲਤ ਤਰੀਕਿਆਂ ਨਾਲ ਵਿਦੇਸ਼ ਜਾਣ ਦਾ ਫੈਸਲਾ ਆਪਣੇ ਜੀਵਨ ਨੂੰ ਖਤਰੇ ਵਿਚ ਪਾਉਣ ਦੇ ਬਰਾਬਰ ਹੈ। ਇਸ ਲਈ ਵਿਦੇਸ਼ ਜਾਣ ਲਈ ਹਮੇਸ਼ਾ ਕਾਨੂੰਨੀ ਤੇ ਸੁਰੱਖਿਅਤ ਤਰੀਕਿਆਂ ਨਾਲ ਹੀ ਅਪਲਾਈ ਕੀਤੀ ਜਾਵੇ। 

ਪਿਛਲੀ ਖ਼ਬਰ ਬਿਹਾਰ ਚੋਣਾਂ : ਪਹਿਲੇ ਪੜਾਅ ਲਈ ਸ਼ਾਮ 5 ਵਜੇ ਤੱਕ 60.13 ਫੀਸਦੀ ਵੋਟਿੰਗ ਅਗਲੀ ਖ਼ਬਰ ਚੌਥਾ ਟੀ-20 : ਭਾਰਤ ਨੇ ਆਸਟ੍ਰੇਲੀਆ ਨੂੰ 48 ਦੌੜਾਂ ਨਾਲ ਹਰਾਇਆ