07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2025

ਨਡਾਲੋਂ 'ਚ ਪਿੰਡ ਦੇ ਟੋਬੇ 'ਚੋਂ ਮਿਲੀ 30 ਸਾਲਾ ਨੌਜਵਾਨ ਦੀ ਲਾਸ਼

ਕੋਟਫ਼ਤੂਹੀ (ਹੁਸ਼ਿਆਰਪੁਰ), 26 ਨਵੰਬਰ (ਅਵਤਾਰ ਸਿੰਘ ਅਟਵਾਲ)-ਨਜ਼ਦੀਕੀ ਪਿੰਡ ਨਡਾਲੋਂ 'ਚ ਪਿਛਲੇ ਦੋ ਹਫ਼ਤਿਆਂ ਤੋਂ ਗੁੰਮ ਪਿੰਡ ਦੇ ਹੀ 30 ਸਾਲਾ ਨੌਜਵਾਨ ਦੀ ਪਿੰਡ ਦੇ ਟੋਭੇ ਦੇ ਕਿਨਾਰੇ ਝਾੜੀਆਂ 'ਚ ਗਲੀ-ਸੜੀ...

ਅਜੀਤ ਡੈਸਕ 26-11-2025

ਕੋਟਫ਼ਤੂਹੀ (ਹੁਸ਼ਿਆਰਪੁਰ), 26 ਨਵੰਬਰ (ਅਵਤਾਰ ਸਿੰਘ ਅਟਵਾਲ)-ਨਜ਼ਦੀਕੀ ਪਿੰਡ ਨਡਾਲੋਂ 'ਚ ਪਿਛਲੇ ਦੋ ਹਫ਼ਤਿਆਂ ਤੋਂ ਗੁੰਮ ਪਿੰਡ ਦੇ ਹੀ 30 ਸਾਲਾ ਨੌਜਵਾਨ ਦੀ ਪਿੰਡ ਦੇ ਟੋਭੇ ਦੇ ਕਿਨਾਰੇ ਝਾੜੀਆਂ 'ਚ ਗਲੀ-ਸੜੀ ਹਾਲਤ ਵਿਚ ਲਾਸ਼ ਮਿਲੀ |

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੇ ਟੋਭੇ ਦੇ ਆਸ-ਪਾਸ ਕੰਮ ਕਰਦੇ ਮਿਸਤਰੀਆਂ ਨੇ ਕਿਸੇ ਵਿਅਕਤੀ ਨੂੰ ਝਾੜੀਆਂ ਵਿਚ ਮੂਧੇ ਮੂੰਹ ਡਿੱਗੇ ਹੋਏ ਨੂੰ ਵੇਖਿਆ ਤਾਂ ਉਨ੍ਹਾਂ ਨੇ ਆਸ-ਪਾਸ ਦੱਸਿਆ, ਜਿਸ 'ਤੇ ਵੇਖਣ 'ਤੇ ਪਤਾ ਲੱਗਾ ਕਿ ਇਹ ਪਿੰਡ ਦਾ ਅਣ ਵਿਆਹਿਆ 30 ਸਾਲਾ ਨੌਜਵਾਨ ਸੁਲੱਖਣ ਸਿੰਘ ਉਰਫ਼ ਸਨੀ ਪੁੱਤਰ ਸੁੱਚਾ ਸਿੰਘ ਹੈ, ਜੋ 10 ਨਵੰਬਰ ਤੋਂ ਅਚਾਨਕ ਘਰ ਤੋਂ ਗ਼ਾਇਬ ਸੀ, ਉਹ ਕੁੱਝ ਸਮਾਂ ਪਹਿਲਾਂ ਹੀ ਨਸ਼ਾ ਛਡਾਊ ਕੇਂਦਰ ਤੋਂ ਆਇਆ ਸੀ, ਜਿਸ ਦੀ ਭੇਦਭਰੀ ਹਾਲਤ ਵਿਚ ਲਾਸ਼ ਮਿਲੀ ਹੈ।

ਪਿਛਲੀ ਖ਼ਬਰ ਦਿੱਲੀ ਕ੍ਰਾਈਮ ਬ੍ਰਾਂਚ ਨੇ ਬਹੁ-ਰਾਜੀ ਸਾਈਬਰ ਧੋਖਾਧੜੀ ਨੈੱਟਵਰਕਾਂ ਦਾ ਕੀਤਾ ਪਰਦਾਫਾਸ ; ਮੁੱਖ ਦੋਸ਼ੀ ਗ੍ਰਿਫ਼ਤਾਰ ਅਗਲੀ ਖ਼ਬਰ ਭਾਈ ਰਜਿੰਦਰ ਸਿੰਘ ਮਹਿਤਾ ਨੂੰ ਸਦਮਾ, ਵੱਡੇ ਭਰਾ ਦਰਸ਼ਨਜੀਤ ਸਿੰਘ ਦਾ ਦੇਹਾਂਤ