24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-12-2025

ਪ੍ਰਣਬ ਬਾਬੂ ਦੀ ਬੁੱਧੀ ਤੇ ਵਿਚਾਰਾਂ ਨੇ ਹਰ ਕਦਮ ’ਤੇ ਸਾਡੇ ਲੋਕਤੰਤਰ ਨੂੰ ਬਣਾਇਆ ਅਮੀਰ- ਪ੍ਰਧਾਨ ਮੰਤਰੀ

ਨਵੀਂ ਦਿੱਲੀ, 11 ਦਸੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਪ੍ਰਣਬ ਮੁਖਰਜੀ ਨੂੰ ਉਨ੍ਹਾਂ ਦੇ ਜਨਮਦਿਵਸ ’ਤੇ ਯਾਦ ਕੀਤਾ। ਉਨ੍ਹਾਂ ਲਿਖਿਆ ਕਿ ਪ੍ਰਣਬ ਮੁਖਰਜੀ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ 'ਤੇ....

ਅਜੀਤ ਡੈਸਕ 11-12-2025

ਨਵੀਂ ਦਿੱਲੀ, 11 ਦਸੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਪ੍ਰਣਬ ਮੁਖਰਜੀ ਨੂੰ ਉਨ੍ਹਾਂ ਦੇ ਜਨਮਦਿਵਸ ’ਤੇ ਯਾਦ ਕੀਤਾ। ਉਨ੍ਹਾਂ ਲਿਖਿਆ ਕਿ ਪ੍ਰਣਬ ਮੁਖਰਜੀ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ 'ਤੇ ਸ਼ਰਧਾਂਜਲੀ। ਇਕ ਮਹਾਨ ਰਾਜਨੇਤਾ ਅਤੇ ਅਸਾਧਾਰਨ ਡੂੰਘਾਈ ਦੇ ਵਿਦਵਾਨ, ਉਨ੍ਹਾਂ ਨੇ ਦਹਾਕਿਆਂ ਦੇ ਜਨਤਕ ਜੀਵਨ ਵਿਚ ਅਟੁੱਟ ਸਮਰਪਣ ਨਾਲ ਭਾਰਤ ਦੀ ਸੇਵਾ ਕੀਤੀ। ਪ੍ਰਣਬ ਬਾਬੂ ਦੀ ਬੁੱਧੀ ਅਤੇ ਵਿਚਾਰਾਂ ਦੀ ਸਪੱਸ਼ਟਤਾ ਨੇ ਹਰ ਕਦਮ 'ਤੇ ਸਾਡੇ ਲੋਕਤੰਤਰ ਨੂੰ ਅਮੀਰ ਬਣਾਇਆ। ਇਹ ਇਕ ਸਨਮਾਨ ਦੀ ਗੱਲ ਹੈ ਕਿ ਇਨੇ ਸਾਲਾਂ ਤੱਕ ਉਨ੍ਹਾਂ ਨਾਲ ਗੱਲਬਾਤ ਦੌਰਾਨ ਮੈਨੂੰ ਉਨ੍ਹਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ।

ਪਿਛਲੀ ਖ਼ਬਰ ਕੋਰਟ ਕੰਪਲੈਕਸ ਵਿਚ ਫਾਇਰਿੰਗ, ਇਕ ਦੀ ਮੌਤ ਅਗਲੀ ਖ਼ਬਰ ਅੱਜ ਕ੍ਰਿਕਟ ਵਿਸ਼ਵ ਕੱਪ ਜੇਤੂ ਮਹਿਲਾ ਟੀਮ ਦੀਆਂ ਪੰਜਾਬਣਾਂ ਤੇ ਉਨ੍ਹਾਂ ਦੇ ਕੋਚਿੰਗ ਸਟਾਫ਼ ਨੂੰ ਸਨਮਾਨਿਤ ਕਰਨਗੇ ਮੁੱਖ ਮੰ...