24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-12-2025

ਭਾਰਤ ਦੇ ਅਖੀਰਲੇ ਸਰਹੱਦੀ ਪਿੰਡ ਰੋੜਾਵਾਲਾ ਕਲਾਂ ਵਿਖੇ ਵੋਟਰਾਂ ਵਿਚ ਭਾਰੀ ਉਤਸ਼ਾਹ

ਅਟਾਰੀ ਸਰਹੱਦ, (ਅੰਮ੍ਰਿਤਸਰ), 14 ਦਸੰਬਰ (ਰਾਜਿੰਦਰ ਸਿੰਘ ਰੂਬੀ ਗੁਰਦੀਪ ਸਿੰਘ)- ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ ਚੱਲ ਰਹੇ ਜੋ ਚੋਣ ਦੰਗਲ ਦੌਰਾਨ ਅਟਾਰੀ ਦੇ ਵੱਖ ਵੱਖ ਪਿੰਡਾਂ...

ਅਜੀਤ ਡੈਸਕ 14-12-2025

ਅਟਾਰੀ ਸਰਹੱਦ, (ਅੰਮ੍ਰਿਤਸਰ), 14 ਦਸੰਬਰ (ਰਾਜਿੰਦਰ ਸਿੰਘ ਰੂਬੀ ਗੁਰਦੀਪ ਸਿੰਘ)- ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ ਚੱਲ ਰਹੇ ਜੋ ਚੋਣ ਦੰਗਲ ਦੌਰਾਨ ਅਟਾਰੀ ਦੇ ਵੱਖ ਵੱਖ ਪਿੰਡਾਂ ’ਚੋਂ ਪੋਲਿੰਗ ਸ਼ੁਰੂ ਹੋਣ ਸਮੇਂ ਵੋਟਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਭਾਰਤ ਦੇ ਅਖੀਰਲੇ ਸਰਹੱਦੀ ਪਿੰਡ ਰੋੜਾਵਾਲਾ ਕਲਾਂ ਵਿਖੇ ਪੋਲਿੰਗ ਬੂਥ ਬਲਾਕ ਸੰਮਤੀ ਦੇ ਖੜੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਕਾਂਗਰਸ ਦੇ ਉਮੀਦਵਾਰਾਂ ਦਰਮਿਆਨ ਵੋਟਾਂ ਪੈ ਰਹੀਆਂ ਹਨ, ਇਥੇ ਦੱਸਣ ਯੋਗ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲਈ ਭਰੇ ਗਏ ਵੱਖ ਵੱਖ ਉਮੀਦਵਾਰਾਂ ਦੇ ਪੇਪਰ ਰੱਦ ਹੋਣ ਕਰਕੇ ਇਸ ਬਲਾਕ ਵਿਚ ਸਿਰਫ਼ ਬਲਾਕ ਸੰਮਤੀ ਦੀਆਂ ਹੀ ਵੋਟਾਂ ਪੈ ਰਹੀਆਂ ਹਨ।

ਇਸ ਤਰ੍ਹਾਂ ਹੀ ਵਿਧਾਨ ਸਭਾ ਹਲਕਾ ਅਟਾਰੀ ਅਧੀਨ ਪੈਂਦੇ ਪਿੰਡ ਰੋੜਾ ਵਾਲਾ ਕਲਾਂ ਦੇ ਸਰਕਾਰੀ ਹਾਈ ਸਕੂਲ ਵਿਖੇ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਗਿਆ ਹੈ। ਬੇਸ਼ੱਕ ਠੰਢ ਦਾ ਮੌਸਮ ਹੋਣ ਕਾਰਨ ਵੋਟਰ ਘੱਟ ਗਿਣਤੀ ’ਚ ਹੀ ਘਰੋਂ ਨਿਕਲ ਰਹੇ ਹਨ । ਪੁਲਿਸ ਵਲੋਂ ਵੀ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਵੋਟਾਂ ਪੈਣ ਦਾ ਕੰਮ ਅਮਨ ਅਮਾਨ ਨਾਲ ਸਿਰੇ ਚਾੜਿਆ ਜਾ ਸਕੇ।

ਪਿਛਲੀ ਖ਼ਬਰ ਫਗਵਾੜਾ ਵਿਖੇ 141 ਬੂਥਾਂ ’ਤੇ ਵੋਟਾਂ ਪੈਣ ਦਾ ਕੰਮ ਸ਼ੁਰੂ ਅਗਲੀ ਖ਼ਬਰ ਬਲਾਚੌਰ: ਤੋਂ ਆਪ ਉਮੀਦਵਾਰ ਨੇ ਪਾਈ ਵੋਟ, ਕੋਟਫ਼ਤੂਹੀ ਵਿਚ ਵੋਟਰਾਂ ਨੂੰ ਨਹੀਂ ਮਿਲੇ ਵੋਟ ਨੰਬਰ ਤੇ ਸਲਿੱਪਾਂ