05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਏ.ਆਈ.ਸਮਿਟ ’ਚ ਹੰਗਾਮਾ: ਯੂਥ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਉਦੈ ਭਾਨੂ ਗ੍ਰਿਫ਼ਤਾਰ

ਨਵੀਂ ਦਿੱਲੀ 24 ਫਰਵਰੀ -ਇੰਡੀਅਨ ਯੂਥ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਉਦੈ ਭਾਨੂ ਚਿਬ ਨੂੰ ਅੱਜ ਦਿੱਲੀ ਵਿਚ ਏ.ਆਈ. ਇਮਪੈਕਟ ਸਮਿਟ ਦੇ ਹੰਗਾਮੇ ਦੇ ਸੰਬੰਧ ਵਿਚ ਗ੍ਰਿਫ਼ਤਾਰ ਕੀਤਾ ਗਿਆ....

ਅਜੀਤ ਡੈਸਕ 24-02-2026

ਨਵੀਂ ਦਿੱਲੀ 24 ਫਰਵਰੀ -ਇੰਡੀਅਨ ਯੂਥ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਉਦੈ ਭਾਨੂ ਚਿਬ ਨੂੰ ਅੱਜ ਦਿੱਲੀ ਵਿਚ ਏ.ਆਈ. ਇਮਪੈਕਟ ਸਮਿਟ ਦੇ ਹੰਗਾਮੇ ਦੇ ਸੰਬੰਧ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਨੂੰ 23 ਫਰਵਰੀ ਨੂੰ ਦਿੱਲੀ ਪੁਲਿਸ ਨੇ ਪੁੱਛਗਿੱਛ ਲਈ ਤਲਬ ਕੀਤਾ ਸੀ, ਜੋ ਕਿ 20 ਘੰਟੇ ਚੱਲੀ।

ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ ਤਿੰਨ ਕਾਂਗਰਸੀ ਆਗੂਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਘਟਨਾ ਵਾਲੇ ਦਿਨ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਾਮਲੇ ਵਿਚ ਹੁਣ ਤੱਕ ਅੱਠ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਯੂਥ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਸ਼ੇਸ਼ ਨਾਰਾਇਣ ਓਝਾ ਨੇ ਕਿਹਾ ਕਿ ਜਦੋਂ ਯੂਥ ਕਾਂਗਰਸ ਦੇ ਆਗੂਆਂ ਨੇ ਸੰਮੇਲਨ ਵਿਚ ਵਿਰੋਧ ਪ੍ਰਦਰਸ਼ਨ ਕੀਤਾ ਤਾਂ ਉਨ੍ਹਾਂ ਨੂੰ ਰਾਸ਼ਟਰ ਵਿਰੋਧੀ ਕਿਹਾ ਗਿਆ। ਇਹ ਉਹ ਹੀ ਰਣਨੀਤੀ ਹੈ, ਜੋ ਬ੍ਰਿਟਿਸ਼ ਸ਼ਾਸਨ ਦੌਰਾਨ ਵਰਤੀ ਜਾਂਦੀ ਸੀ।

ਦਰਅਸਲ 20 ਫਰਵਰੀ ਨੂੰ ਇੰਡੀਅਨ ਯੂਥ ਕਾਂਗਰਸ ਦੇ 11 ਮੈਂਬਰ ਏ.ਆਈ. ਸੰਮੇਲਨ ਦੌਰਾਨ ਭਾਰਤ ਮੰਡਪਮ ਵਿਚ ਬਿਨਾਂ ਕਮੀਜ਼ਾਂ ਦੇ ਦਾਖਲ ਹੋਏ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਵਾਲੀਆਂ ਟੀ-ਸ਼ਰਟਾਂ ਲਹਿਰਾਈਆਂ। ਉਨ੍ਹਾਂ ਨੇ "ਪ੍ਰਧਾਨ ਮੰਤਰੀ ਮੋਦੀ ਨਾਲ ਸਮਝੌਤਾ ਕੀਤਾ ਗਿਆ ਹੈ" ਵਰਗੇ ਨਾਅਰੇ ਲਗਾਏ।

ਪਿਛਲੀ ਖ਼ਬਰ ਪੇਸ਼ੀ ਭੁਗਤਨ ਅਦਾਲਤ ਪੁੱਜੇ ਬਿਕਰਮ ਸਿੰਘ ਮਜੀਠੀਆ ਅਗਲੀ ਖ਼ਬਰ ਟਾਵਰ ਮੋਰਚਾ ਸਮਾਣਾ- ਧਰਮ ਯੁੱਧ ਮੋਰਚੇ ਨੂੰ ਲੈ ਕੇ ਸਥਿਤੀ ਤਣਾਅਪੂਰਨ