05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਪੇਸ਼ੀ ਭੁਗਤਨ ਅਦਾਲਤ ਪੁੱਜੇ ਬਿਕਰਮ ਸਿੰਘ ਮਜੀਠੀਆ

ਚੰਡੀਗੜ੍ਹ, 24 ਫਰਵਰੀ (ਕਪਿਲ ਵਧਵਾ)- ਚੰਡੀਗੜ੍ਹ ਤੇ ਜ਼ਿਲ੍ਹਾ ਅਦਾਲਤ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਸਾਲ 2021 ਦੇ ਮੁੱਖ...

ਅਜੀਤ ਡੈਸਕ 24-02-2026

ਚੰਡੀਗੜ੍ਹ, 24 ਫਰਵਰੀ (ਕਪਿਲ ਵਧਵਾ)- ਚੰਡੀਗੜ੍ਹ ਤੇ ਜ਼ਿਲ੍ਹਾ ਅਦਾਲਤ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਸਾਲ 2021 ਦੇ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕਰਨ ਦੇ ਸੰਬੰਧ ਵਿਚ ਦਰਜ ਕੇਸ ਵਿਚ ਆਪਣੀ ਪੇਸ਼ੀ ਭੁਗਤਨ ਲਈ ਪਹੁੰਚੇ ਹਨ। ਜ਼ਿਕਰਯੋਗ ਹੈ ਕਿ ਇਸ ਮਾਮਲੇ ਸੰਬੰਧੀ ਸੁਣਵਾਈ ’ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਰੋਕ ਲਗਾ ਦਿੱਤੀ ਗਈ ਸੀ। ਮਜੀਠੀਆ ਦੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਜ਼ਮਾਨਤ ਤੇ ਬਾਹਰ ਆਉਣ ਉਪਰੰਤ ਉਕਤ ਰੋਕ ਨੂੰ ਹਟਾ ਦਿੱਤਾ ਗਿਆ। ਚੰਡੀਗੜ੍ਹ ਅਦਾਲਤ ਵਲੋਂ ਮੰਗਲਵਾਰ ਨੂੰ ਮਜੀਠੀਆ ਨੂੰ ਪੇਸ਼ ਹੋਣ ਲਈ ਸੰਮਨ ਭੇਜੇ ਗਏ ਸਨ, ਜਿਸ ’ਤੇ ਅੱਜ ਉਹ ਆਪਣੀ ਤਰੀਕ ਭੁਗਤਣ ਲਈ ਅਦਾਲਤ ਵਿਖੇ ਪਹੁੰਚੇ। ਅਦਾਲਤ ਵਲੋਂ ਉਨ੍ਹਾਂ ਨੂੰ 26 ਤਾਰੀਖ਼ ਨੂੰ ਮੁੜ ਤੋਂ ਪੇਸ਼ ਹੋਣ ਲਈ ਕਿਹਾ ਗਿਆ ਹੈ।

ਪਿਛਲੀ ਖ਼ਬਰ ਏ.ਆਈ. ਸਮਿਟ ’ਚ ਪ੍ਰਦਰਸ਼ਨ ਮਾਮਲਾ: ਦਿੱਲੀ ਪੁਲਿਸ ਨੇ ਕੀਤੀ ਉਦੈ ਭਾਨੂ ਦੀ ਹਿਰਾਸਤ ਦੀ ਮੰਗ ਅਗਲੀ ਖ਼ਬਰ ਏ.ਆਈ.ਸਮਿਟ ’ਚ ਹੰਗਾਮਾ: ਯੂਥ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਉਦੈ ਭਾਨੂ ਗ੍ਰਿਫ਼ਤਾਰ