ਕੋਲਕਾਤਾ, 2 ਅਪ੍ਰੈਲ-ਪੱਛਮੀ ਬੰਗਾਲ ਵਿਚ ਡਾਇਮੰਡ ਹਾਰਬਰ ਦੇ ਚਾਰ ਬੂਥਾਂ ਅਤੇ ਮਗ੍ਰਾਹਟ ਵੈਸਟ ਦੇ 11 ਬੂਥਾਂ 'ਤੇ ਅੱਜ ਸਵੇਰ 7 ਵਜੇ ਤੋਂ ਦੁਬਾਰਾ ਵੋਟਿੰਗ ਸ਼ੁਰੂ ਹੋਈ ਹੈ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਚੋਣ ਕਮਿਸ਼ਨ ਨੇ ਈ.ਵੀ.ਐਮ. ਨਾਲ ਛੇੜਛਾੜ ਅਤੇ ਝੜਪਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਇਨ੍ਹਾਂ ਬੂਥਾਂ 'ਤੇ ਦੁਬਾਰਾ ਵੋਟਿੰਗ ਕਰਵਾਉਣ ਦਾ ਫੈਸਲਾ ਕੀਤਾ। ਇਹ ਸਾਰੇ ਬੂਥ ਦੱਖਣੀ 24 ਪਰਗਨਾ ਜ਼ਿਲ੍ਹੇ ਵਿਚ ਆਉਂਦੇ ਹਨ।
ਰਾਜ ਦੀਆਂ ਸਾਰੀਆਂ 294 ਸੀਟਾਂ 'ਤੇ ਰਿਕਾਰਡ 92.84% ਵੋਟਿੰਗ ਦਰਜ ਕੀਤੀ ਗਈ। 23 ਅਪ੍ਰੈਲ ਨੂੰ ਪਹਿਲੇ ਪੜਾਅ ਵਿੱਚ 152 ਸੀਟਾਂ 'ਤੇ 93.19% ਵੋਟਿੰਗ ਹੋਈ। 29 ਅਪ੍ਰੈਲ ਨੂੰ ਦੂਜੇ ਪੜਾਅ ਵਿਚ 142 ਸੀਟਾਂ 'ਤੇ 92.48% ਵੋਟਿੰਗ ਹੋਈ। ਨਤੀਜੇ 4 ਮਈ ਨੂੰ ਐਲਾਨੇ ਜਾਣਗੇ।