24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਟੱਲੇਵਾਲ ਇਲਾਕੇ ਵਿਚ ਤੇਜ਼ ਹਨੇਰੀ, ਮੀਂਹ ਤੇ ਭਾਰੀ ਗੜ੍ਹੇਮਾਰੀ ਨੇ ਮਚਾਈ ਤਬਾਹੀ

ਟੱਲੇਵਾਲ 11 ਮਈ, (ਸੋਨੀ ਚੀਮਾ)- ਜਿਲ੍ਹਾ ਬਰਨਾਲਾ ਦੇ ਹਲਕਾ ਮਹਿਲ ਕਲ੍ਹਾਂ ਅਧੀਨ ਆਉਂਦੇ ਸਰਕਲ ਟੱਲੇਵਾਲ ਸਮੇਤ ਆਸ ਪਾਸ ਦੇ ਪਿੰਡਾਂ ਵਿਚ ਅੱਜ ਬਾਅਦ ਦੁਪਹਿਰ ਅਚਾਨਕ ਤੇਜ਼ ਹਨੇਰੀ, ਮੀਂਹ ਅਤੇ ਭਾਰੀ ਗੜ੍ਹੇਮਾਰੀ ਨੇ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਦਿੱਤਾ...

ਅਜੀਤ ਡੈਸਕ 11-05-2026

ਟੱਲੇਵਾਲ 11 ਮਈ, (ਸੋਨੀ ਚੀਮਾ)- ਜਿਲ੍ਹਾ ਬਰਨਾਲਾ ਦੇ ਹਲਕਾ ਮਹਿਲ ਕਲ੍ਹਾਂ ਅਧੀਨ ਆਉਂਦੇ ਸਰਕਲ ਟੱਲੇਵਾਲ ਸਮੇਤ ਆਸ ਪਾਸ ਦੇ ਪਿੰਡਾਂ ਵਿਚ ਅੱਜ ਬਾਅਦ ਦੁਪਹਿਰ ਅਚਾਨਕ ਤੇਜ਼ ਹਨੇਰੀ, ਮੀਂਹ ਅਤੇ ਭਾਰੀ ਗੜ੍ਹੇਮਾਰੀ ਨੇ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਦਿੱਤਾ। ਉਕਤ ਕੁਦਰਤੀ ਮਾਰ ਨਾਲ ਜਿੱਥੇ ਬਿਜਲੀ ਖੰਭਿਆ ਦੇ ਟੁੱਟਣ ਤੋਂ ਇਲਾਵਾ ਲੋਕਾਂ ਦੇ ਘਰਾਂ ਦੇ ਸੈੱਡਾ ਦਾ ਨੁਕਸਾਨ ਹੋਇਆ, ਉੱਥੇ ਗੜ੍ਹੇਮਾਰੀ ਅਤੇ ਤੇਜ਼ ਹਵਾਵਾਂ ਕਾਰਨ ਫਸਲਾਂ, ਸਬਜ਼ੀਆਂ ਅਤੇ ਹਰੇ ਚਾਰੇ ਨੂੰ ਭਾਰੀ ਨੁਕਸਾਨ ਹੋ ਗਿਆ।

ਤੇਜ਼ ਤੂਫਾਨ ਅਤੇ ਗੜੇਮਾਰੀ ਨੇ ਮੂੰਗੀ, ਮੱਕੀ ਤੋਂ ਇਲਾਵਾ ਸਬਜ਼ੀਆਂ ਦੀ ਕਾਸਤ ਕਰਨ ਵਾਲੇ ਛੋਟੇ ਕਿਸਾਨਾਂ ਨੂੰ ਕੁਦਰਤੀ ਦਾ ਮਾਰ ਨੇ ਆਰਥਿਕ ਕੱਖੋ ਹੌਲੇ ਕਰ ਦਿੱਤਾ। ਇਹ ਗੜ੍ਹੇਮਾਰੀ ਨਾਲ ਪਿੰਡ ਟੱਲੇਵਾਲ, ਭੋਤਨਾ, ਬੀਹਲਾ, ਗਹਿਲ, ਨਰਾਇਣਗੜ੍ਹ, ਸੋਹੀਆ, ਦੀਵਾਨਾ ਅਤੇ ਆਸ-ਪਾਸ ਦੇ ਕਈ ਹੋਰ ਪਿੰਡਾਂ ਵਿਚ ਗੜ੍ਹੇਮਾਰੀ ਸਬਜ਼ੀਆਂ, ਮੱਕੀ, ਫਲਾਂ ਅਤੇ ਹਰੇ ਚਾਰੇ ਲਈ ਬਹੁਤ ਨੁਕਸਾਨਦਾਇਕ ਸਾਬਤ ਹੋਈ ਹੈ ।

ਪਿਛਲੀ ਖ਼ਬਰ ਦਸਵੀਂ ਦੇ ਨਤੀਜਿਆਂ ਵਿਚ ਸਕੂਲ ਆਫ਼ ਐਮੀਨਸ ਅਮਲੋਹ ਦੀਆਂ ਤਿੰਨ ਵਿਦਿਆਰਥਣਾਂ ਨੇ ਮੈਰਿਟ ਵਿੱਚ ਬਣਾਈ ਥਾਂ ਅਗਲੀ ਖ਼ਬਰ ਤੇਜ਼ ਰਫ਼ਤਾਰ ਕਾਰ ਟਰੱਕ ਨਾਲ ਟਕਰਾਈ, ਦੋ ਵਿਅਕਤੀਆਂ ਦੀ ਮੌਤ, 5 ਜ਼ਖਮੀ