07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਪੁਲਿਸ ਹੱਥ ਲੱਗਾ ਪਾਕਿਸਤਾਨ ਤੋਂ ਅਨੇਕਾਂ ਕਿਲੋ ਹੈਰੋਇਨ, ਅਸਲਾ ਤੇ ਗ੍ਰਨੇਡ ਲਿਆਉਣ ਵਾਲਾ ਵੱਡਾ ਖਾਲੀ ਡਰੋਨ

ਅਟਾਰੀ ਸਰਹੱਦ, (ਅੰਮ੍ਰਿਤਸਰ)- 24 ਮਈ- (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ) - ਪਾਕਿਸਤਾਨੀ ਨਸ਼ੀਲੇ ਪਦਾਰਥਾਂ ਦੇ ਸੌਦਾਗਰਾਂ ਵਲੋਂ ਭਾਰਤੀ ਪੰਜਾਬ ਅੰਦਰ ਲਗਾਤਾਰ ਦਿਨ ਬਰ ਦਿਨ ਭੇਜੇ ਜਾ ਰਹੇ...

ਅਜੀਤ ਡੈਸਕ 24-05-2026

ਅਟਾਰੀ ਸਰਹੱਦ, (ਅੰਮ੍ਰਿਤਸਰ)- 24 ਮਈ- (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ) - ਪਾਕਿਸਤਾਨੀ ਨਸ਼ੀਲੇ ਪਦਾਰਥਾਂ ਦੇ ਸੌਦਾਗਰਾਂ ਵਲੋਂ ਭਾਰਤੀ ਪੰਜਾਬ ਅੰਦਰ ਲਗਾਤਾਰ ਦਿਨ ਬਰ ਦਿਨ ਭੇਜੇ ਜਾ ਰਹੇ ਨਸ਼ੀਲੇ ਪਦਾਰਥ,ਅਸਲਾ ਗ੍ਰਨੇਡ ਆਦਿ ਨੂੰ ਭਾਰਤ ਅੰਦਰ ਪਾਕਿਸਤਾਨੀ ਤਸਕਰਾਂ ਵਲੋਂ ਭਾਰਤ ਭੇਜਦਿਆਂ ਸਫਲਤਾ ਹਾਸਿਲ ਕੀਤੀ ਗਈ ਹੈ। ਭਾਰਤੀ ਸਰਹੱਦ ਤੇ ਸਥਿਤ ਸਰਹੱਦੀ ਚੌਂਕੀ ਰਤਨ ਖੁਰਦ ਥਾਣਾ ਘਰੇਂਡਾ ਦੀ ਚੌਂਕੀ ਕਾਨਗੜ੍ਹ ਦੇ ਇਲਾਕੇ ਵਿਚੋਂ ਅੱਜ ਪੰਜਾਬ ਪੁਲਿਸ ਨੂੰ ਇਕ ਵੱਡਾ ਖਾਲੀ ਡਰੋਂਨ ਮਿਲਿਆ ਹੈ । ਭਾਰਤ ਅੰਦਰ ਪਾਕਿਸਤਾਨੀ ਤਸਕਰਾਂ ਵਲੋਂ ਵੱਡੀ ਪੱਧਰ 'ਤੇ ਅਸਲੇ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਭੇਜੀ ਗਈ, ਜਿਸ ਨੂੰ ਭਾਰਤੀ ਤਸਕਰ ਡਰੋਨ ਨਾਲੋਂ ਖੋਲ ਕੇ ਲੈ ਗਏ ਤੇ ਖਾਲੀ ਡਰੋਨ ਛੱਡ ਗਏ, ਜੋ ਪੁਲਿਸ ਦੇ ਹੱਥ ਲੱਗਾ ਹੈ। ਇਸ ਸੰਬੰਧੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਪਾਕਿਸਤਾਨ ਤੋਂ ਆਇਆ ਮਿਲਿਆ ਖਾਲੀ ਡਰੋਂਨ ਉਸ ਨਾਲ ਕੀ ਬੰਨ੍ਹ ਕੇ ਭੇਜਿਆ ਗਿਆ ਹੈ, ਇਹ ਪਤਾ ਲੱਗ ਸਕੇ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਬੀਐਸਐਫ ਦੀ ਸਹਾਇਤਾ ਨਾਲ ਪੁਲਿਸ ਵਲੋਂ ਰੋਜ਼ਾਨਾ ਹੀ ਪੰਜਾਬ ਦੇ ਸਰਹੱਦੀ ਇਲਾਕੇ ਵਿਚ ਬਿਨ ਨਾਗਾ ਵੱਖ ਵੱਖ ਦੇਸ਼ਾਂ ਦੇ ਪਾਕਿਸਤਾਨ ਤੋਂ ਆਏ ਪਿਸਤੌਲ, ਹੈਂਡ ਗ੍ਰਨੇਡ ਤੇ ਨਸ਼ੀਲੇ ਪਦਾਰਥ ਜਿਸ ਵਿਚ ਹੈਰੋਇਨ ਤੇ ਆਈਸ ਡਰੱਗ ਸ਼ਾਮਿਲ ਹੈ, ਨੂੰ ਫੜਨ ਵਿਚ ਪੁਲਿਸ ਨੇ ਸਫਲਤਾ ਹਾਸਿਲ ਕੀਤੀ ਹੈ।

ਪਿਛਲੀ ਖ਼ਬਰ ਖਾਲੀ ਪਲਾਟ ‘ਚੋਂ ਸ਼ੱਕੀ ਹਾਲਤ ਵਿਚ ਮਿਲੀ ਨੌਜਵਾਨ ਦੀ ਲਾਸ਼ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਵਲੋਂ 87 ਹੋਣਹਾਰ ਖਿਡਾਰੀਆਂ ਦਾ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਨਾਲ ਸਨਮਾਨ