29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਪਿੰਡ ਰਾਏਸਰ ਪੰਜਾਬ (ਬਰਨਾਲਾ) ਵਿਖੇ ਮਜ਼ਦੂਰਾਂ ਦੀ ਹੋਈ ਜਿੱਤ, ਪਾਣੀ ਵਾਲੀ ਟੈਂਕੀ ਉਪਰ ਚੱਲ ਰਿਹਾ ਤਿੰਨ ਰੋਜ਼ਾ ਧਰਨਾ ਸਮਾਪਤ

ਮਹਿਲ ਕਲਾਂ (ਬਰਨਾਲਾ), 17 ਜੁਲਾਈ (ਅਵਤਾਰ ਸਿੰਘ ਅਣਖੀ)- ਲੋਕ ਕਵੀ ਸੰਤ ਰਾਮ ਉਦਾਸੀ ਦੇ ਜੱਦੀ ਪਿੰਡ...

ਅਜੀਤ ਡੈਸਕ 17-07-2026

ਮਹਿਲ ਕਲਾਂ (ਬਰਨਾਲਾ), 17 ਜੁਲਾਈ (ਅਵਤਾਰ ਸਿੰਘ ਅਣਖੀ)- ਲੋਕ ਕਵੀਂ ਸੰਤ ਰਾਮ ਉਦਾਸੀ ਦੇ ਜੱਦੀ ਪਿੰਡ ਰਾਏਸਰ ਪੰਜਾਬ ਵਿਖੇ ਬੀਤੇ ਦਿਨਾਂ ਤੋਂ ਪਾਣੀ ਵਾਲੀ ਟੈਂਕੀ ਉਪਰ ਮਜ਼ਦੂਰ ਪਰਿਵਾਰਾਂ ਦੀਆਂ ਔਰਤਾਂ ਵਲੋਂ ਦਿਤਾ ਜਾ ਰਿਹਾ ਧਰਨਾ ਅੱਜ ਮਜ਼ਦੂਰ ਪਰਿਵਾਰਾਂ ਦੇ ਸ਼ੰਘਰਸ਼ ਦੀ ਜਿੱਤ ਹੋਣ ਉਪਰੰਤ ਸਮਾਪਤ ਕਰ ਦਿੱਤਾ ਗਿਆ।

ਇਸ ਮੌਕੇ ਡੀ. ਐਸ. ਪੀ. ਸਤਵਿੰਦਰ ਸਿੰਘ ਵਿਰਕ ਵਲੋਂ ਧਰਨਾਕਾਰੀਆਂ ਨੂੰ ਇਨਸਾਫ਼ ਦਾ ਵਿਸ਼ਵਾਸ ਦੁਆਇਆ ਗਿਆ। ਜਿਸ ਤੇ ਸਹਿਮਤੀ ਪ੍ਰਗਟ ਕਰਦਿਆ ਮਜਦੂਰਾਂ ਨੇ ਆਪਣਾ ਸ਼ੰਘਰਸ਼ ਸਮਾਪਤ ਕਰਨ ਦਾ ਐਲਾਨ ਕੀਤਾ।

ਟੈਂਕੀ ਉਪਰ ਚੜ੍ਹ ਕੇ ਤਿੰਨ ਦਿਨਾਂ ਤੋਂ ਲਗਾਤਾਰ ਧਰਨਾ ਦੇਣ ਵਾਲੀਆਂ ਬੀਬੀਆਂ ਨੂੰ ਜਿਤ ਦੀ ਖੁਸ਼ੀ ਵਿਚ ਹਾਰਾਂ ਨਾਲ ਸਨਮਾਨਿਤ ਕਰਨ ਉਪਰੰਤ ਸਤਿਕਾਰ ਸਹਿਤ ਹੇਠਾਂ ਉਤਾਰਿਆ ਗਿਆ। ਭਾਈ ਲਾਲੋ ਪੰਜਾਬੀ ਮੰਚ ਦੇ ਹਰਜੀਤ ਸਿੰਘ ਖਿਆਲੀ ਨੇ ਮਜ਼ਦੂਰ ਨੂੰ ਸ਼ੰਘਰਸ਼ ਦੀ ਜਿੱਤ ਹੋਣ ਤੇ ਵਧਾਈ ਦਿੰਦਿਆ ਆਪਣੇ ਏਕੇ ਨੂੰ ਹੋਰ ਮਜ਼ਬੂਤ ਬਨਾਉਣ ਦੀ ਅਪੀਲ ਕੀਤੀ।

ਪਿਛਲੀ ਖ਼ਬਰ ਬਿਜਲੀ ਵਿਭਾਗ ਦੇ ਸਹਾਇਕ ਲਾਇਨਮੈਨ ਦੀ ਕਰੰਟ ਲੱਗਣ ਨਾਲ ਮੌਤ ਅਗਲੀ ਖ਼ਬਰ ਪੁਲਿਸ ਵਲੋਂ ਪਿੰਡ ਸ਼ਹੂਰਾ ਦੇ ਕਤਲ ਕੇਸ ਦਾ ਦੋਸ਼ੀ ਪਿਸਤੌਲ ਸਮੇਤ ਗ੍ਰਿਫ਼ਤਾਰ