ਚੰਡੀਗੜ੍ਹ, 12 ਸਤੰਬਰ (ਸੰਦੀਪ ਕੁਮਾਰ ਮਾਹਨਾ)– ਭਾਰਤੀ ਜਨਤਾ ਪਾਰਟੀ ਪੰਜਾਬ (ਮਹਿਲਾ ਮੋਰਚਾ) ਦੀ ਸੂਬਾ ਪ੍ਰਧਾਨ ਜੈਇੰਦਰ ਕੌਰ ਵਲੋਂ ਮਹਿਲਾ ਮੋਰਚਾ ਦੀ ਨਵੀਂ ਸੂਬਾ ਟੀਮ ਦਾ ਐਲਾਨ ਕੀਤਾ ਗਿਆ ਹੈ। ਜਾਰੀ ਕੀਤੀ ਸੂਚੀ ਅਨੁਸਾਰ ਸੂਬਾ ਪੱਧਰ ’ਤੇ ਕੁੱਲ 31 ਅਹੁਦੇਦਾਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਨਵੀਂ ਟੀਮ ਵਿਚ ਵੱਖ-ਵੱਖ ਜ਼ਿਲ੍ਹਿਆਂ ਦੀਆਂ ਮਹਿਲਾ ਆਗੂਆਂ ਨੂੰ ਸ਼ਾਮਲ ਕਰਦਿਆਂ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦਾ ਯਤਨ ਕੀਤਾ ਗਿਆ ਹੈ।
ਜਾਰੀ ਸੂਚੀ ਅਨੁਸਾਰ ਜੀਤ ਕੌਰ ਸੰਧੂ (ਅੰਮ੍ਰਿਤਸਰ), ਰਾਸ਼ੀ ਅੱਗਰਵਾਲ (ਲੁਧਿਆਣਾ), ਆਭਾ ਬਾਂਸਲ (ਮੁਹਾਲੀ), ਸ਼ਸ਼ੀ ਬਾਲਾ (ਫ਼ਿਰੋਜ਼ਪੁਰ), ਮੋਨਾ ਕਟਾਰੀਆ (ਫ਼ਾਜ਼ਿਲਕਾ), ਬਲਵਿੰਦਰ ਕੌਰ (ਅਟਾਰੀ), ਗਗਨ ਸ਼ੇਰ ਗਿੱਲ (ਪਟਿਆਲਾ) ਅਤੇ ਡਾ. ਕਨਿਕਾ ਜਿੰਦਲ (ਲੁਧਿਆਣਾ) ਨੂੰ ਸੂਬਾ ਮੀਤ ਪ੍ਰਧਾਨ ਬਣਾਇਆ ਗਿਆ ਹੈ।
ਇਸੇ ਤਰ੍ਹਾਂ ਅੰਬਿਕਾ ਖੰਨਾ (ਬਟਾਲਾ), ਮਨਿੰਦਰ ਕੌਰ (ਮੋਗਾ) ਅਤੇ ਸ਼ੀਨੂ ਚੁੱਘ (ਲੁਧਿਆਣਾ) ਨੂੰ ਸੂਬਾ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਗੀਤਾ ਸੇਤੀਆ (ਪਟਿਆਲਾ ਉੱਤਰੀ), ਰਾਜਵਿੰਦਰ ਕੌਰ (ਫ਼ਿਰੋਜ਼ਪੁਰ), ਮੇਜਰ ਅੰਜੂ ਬਾਲਾ ਸਿੰਘ (ਸ੍ਰੀ ਚਮਕੌਰ ਸਾਹਿਬ), ਭਾਵਨਾ ਮਹਾਜਨ (ਮਾਲੇਰਕੋਟਲਾ), ਮਮਤਾ ਜੈਨ (ਬਠਿੰਡਾ), ਨਿੱਕੀ ਸ਼ਰਮਾ (ਫਗਵਾੜਾ), ਸਤਿੰਦਰ ਮਨਚੰਦਾ (ਅੰਮ੍ਰਿਤਸਰ) ਅਤੇ ਮਿੰਨੀ (ਖੰਨਾ) ਨੂੰ ਸੂਬਾ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਜਦਕਿ ਮਿੱਲੀ ਗਰਗ (ਮੋਹਾਲੀ) ਨੂੰ ਦਫ਼ਤਰੀ ਸਕੱਤਰ, ਅਤੇ ਹੇਮਲਤਾ ਵਿਗ (ਹੁਸ਼ਿਆਰਪੁਰ) ਨੂੰ ਸੋਸ਼ਲ ਮੀਡੀਆ ਕਨਵੀਨਰ, ਵੀਨਾ ਗਰਗ (ਬਠਿੰਡਾ) ਨੂੰ ਸੋਸ਼ਲ ਮੀਡੀਆ ਕੋ-ਕਨਵੀਨਰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਮੰਜੂ ਮਿੱਤਲ (ਮਾਨਸਾ) ਨੂੰ ਖਜਾਨਚੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਸੂਚੀ ਵਿਚ ਸ਼ੈਲੀ ਖੰਨਾ (ਜਲੰਧਰ) ਨੂੰ ਮੁੱਖ ਬੁਲਾਰੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਜਦਕਿ ਰਮਾ ਪੁਰੀ ਅਤੇ ਸੀਮਾ ਸ਼ਰਮਾ (ਪਟਿਆਲਾ), ਜਸਵਿੰਦਰ ਕੌਰ (ਫਗਵਾੜਾ) ਨੂੰ ਬੁਲਾਰਾ ਨਿਯੁਕਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਵੀਨੂ ਗੋਇਲ (ਬਠਿੰਡਾ) ਨੂੰ ਆਈ.ਟੀ. ਕਨਵੀਨਰ ਅਤੇ ਸੋਨੀਆ ਨੱਯਰ (ਬਠਿੰਡਾ) ਨੂੰ ਆਈ.ਟੀ. ਕੋ-ਕਨਵੀਨਰ ਬਣਾਇਆ ਗਿਆ ਹੈ। ਐਡਵੋਕੇਟ ਨਿਸ਼ਾ ਰਿਸ਼ੀ (ਪਟਿਆਲਾ) ਨੂੰ ਲੀਗਲ ਸੈੱਲ ਕਨਵੀਨਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਬੀਬਾ ਜੈਇੰਦਰ ਕੌਰ ਵਲੋਂ ਐਲਾਨੀ ਇਸ ਨਵੀਂ ਟੀਮ ਵਿਚ ਪੰਜਾਬ ਦੇ ਵੱਖ-ਵੱਖ ਖੇਤਰਾਂ ਦੀਆਂ ਮਹਿਲਾ ਆਗੂਆਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਭਾਜਪਾ ਮਹਿਲਾ ਮੋਰਚਾ ਵਲੋਂ ਸੰਗਠਨਾਤਮਕ ਗਤੀਵਿਧੀਆਂ ਨੂੰ ਜ਼ਮੀਨੀ ਪੱਧਰ ਤੱਕ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਅਤੇ ਮਹਿਲਾ ਵਰਗ ਦੀ ਭਾਗੀਦਾਰੀ ਵਧਾਉਣ ਲਈ ਨਵੀਂ ਟੀਮ ਦੀ ਅਹਿਮ ਭੂਮਿਕਾ ਰਹਿਣ ਦੀ ਉਮੀਦ ਹੈ।