27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

75ਵੇਂ ਆਲ ਇੰਡੀਆ ਪੁਲਿਸ ਰੈਸਲਿੰਗ ਕਲੱਸਟਰ 2026-27 ਦਾ ਸਮਾਪਤੀ ਸਮਾਰੋਹ ਪੁਲਿਸ ਅਕੈਡਮੀ, ਮਧੂਬਨ, ਕਰਨਾਲ ਵਿਖੇ ਹੋਇਆ

ਕਰਨਾਲ (ਹਰਿਆਣਾ), 27 ਸਤੰਬਰ (ਗੁਰਮੀਤ ਸਿੰਘ ਸੱਗੂ)- 75ਵੇਂ ਆਲ ਇੰਡੀਆ ਪੁਲਿਸ ਰੈਸਲਿੰਗ ਕਲੱਸਟਰ...

ਅਜੀਤ ਡੈਸਕ 27-09-2026

ਕਰਨਾਲ (ਹਰਿਆਣਾ), 27 ਸਤੰਬਰ (ਗੁਰਮੀਤ ਸਿੰਘ ਸੱਗੂ)- 75ਵੇਂ ਆਲ ਇੰਡੀਆ ਪੁਲਿਸ ਰੈਸਲਿੰਗ ਕਲੱਸਟਰ 2026-27 ਦਾ ਸਮਾਪਤੀ ਸਮਾਰੋਹ ਅੱਜ ਪੁਲਿਸ ਅਕੈਡਮੀ, ਮਧੂਬਨ, ਕਰਨਾਲ ਵਿਖੇ ਹੋਇਆ। 23 ਤੋਂ 27 ਸਤੰਬਰ ਤੱਕ ਚੱਲੇ ਇਸ ਪੰਜ ਰੋਜ਼ਾ ਮੁਕਾਬਲੇ ਦੇ ਸਮਾਪਤੀ ਸਮਾਰੋਹ ਵਿਚ ਹਰਿਆਣਾ ਪੁਲਿਸ ਦੇ ਸਾਬਕਾ ਡੀ.ਜੀ.ਪੀ. ਬਲਜੀਤ ਸਿੰਘ ਸੰਧੂ, ਆਈ.ਪੀ.ਐਸ. ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

ਇਸ ਮੌਕੇ ਹਰਿਆਣਾ ਪੁਲਿਸ ਦੇ ਕਈ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ। ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ ਆਈ ਐੱਸ ਐਫ ) ਦੀਆਂ ਕੇਂਦਰੀ ਖੇਡ ਟੀਮਾਂ ਨੇ ਕੁਸ਼ਤੀ, ਮੁੱਕੇਬਾਜ਼ੀ, ਬਾਡੀ ਬਿਲਡਿੰਗ ਅਤੇ ਆਰਮ ਕੁਸ਼ਤੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਤਮਗੇ ਜਿੱਤੇ। ਕੁਸ਼ਤੀ ਵਿਚ ਸੀ. ਆਈ. ਐੱਸ. ਐੱਫ. ਦੀ ਪੁਰਸ਼ ਟੀਮ ਨੇ 15 ਸੋਨੇ, 5 ਚਾਂਦੀ ਅਤੇ 6 ਕਾਂਸੀ ਦੇ ਤਮਗਿਆਂ ਸਮੇਤ ਕੁੱਲ 26 ਤਮਗਿਆਂ ਨਾਲ ਫ੍ਰੀਸਟਾਈਲ ਅਤੇ ਗ੍ਰੀਕੋ-ਰੋਮਨ ਦੋਵੇਂ ਵਰਗਾਂ ਵਿਚ ਪਹਿਲਾ ਸਥਾਨ ਹਾਸਲ ਕਰਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਸੀ. ਆਈ. ਐੱਸ. ਐੱ.ਫ ਦੀ ਮਹਿਲਾ ਕੁਸ਼ਤੀ ਟੀਮ ਨੇ 3 ਸੋਨੇ ਅਤੇ 5 ਕਾਂਸੀ ਦੇ ਤਮਗੇ ਸਮੇਤ ਕੁੱਲ 8 ਤਮਗੇ ਜਿੱਤ ਕੇ ਫ੍ਰੀਸਟਾਈਲ ਵਰਗ ਵਿਚ ਦੂਜਾ ਸਥਾਨ ਹਾਸਲ ਕੀਤਾ।

ਮੁੱਕੇਬਾਜ਼ੀ ਵਿਚ ਸੀ. ਆਈ. ਐੱਸ. ਐੱਫ. ਦੀ ਪੁਰਸ਼ ਟੀਮ ਨੇ 1 ਸੋਨਾ, 1 ਚਾਂਦੀ ਅਤੇ 4 ਕਾਂਸੀ ਸਮੇਤ ਕੁੱਲ 6 ਤਮਗੇ ਜਿੱਤੇ। ਇਸੇ ਤਰ੍ਹਾਂ ਮਹਿਲਾ ਟੀਮ ਨੇ 2 ਸੋਨੇ, 1 ਚਾਂਦੀ ਅਤੇ 4 ਕਾਂਸੀ ਸਮੇਤ ਕੁੱਲ 7 ਤਮਗੇ ਆਪਣੇ ਨਾਂ ਕੀਤੇ। ਬਾਡੀ ਬਿਲਡਿੰਗ ਵਿਚ ਸੀ. ਆਈ. ਐੱਸ. ਐਫ. ਦੀ ਪੁਰਸ਼ ਟੀਮ ਨੇ 1 ਸੋਨਾ ਅਤੇ 1 ਚਾਂਦੀ ਦਾ ਤਮਗਾ ਜਿੱਤ ਕੇ ਓਵਰਆਲ ਤੀਜਾ ਸਥਾਨ ਹਾਸਲ ਕੀਤਾ। ਆਰਮ ਕੁਸ਼ਤੀ ਵਿਚ ਵੀ. ਸੀ. ਆਈ. ਐੱਸ. ਐੱਫ. ਦੀ ਪੁਰਸ਼ ਟੀਮ ਨੇ 1 ਕਾਂਸੀ ਦਾ ਤਮਗਾ ਜਿੱਤਿਆ।

ਪਿਛਲੀ ਖ਼ਬਰ ਮਧੂਬਨ ਵਿਚ 75ਵੇਂ ਆਲ ਇੰਡੀਆ ਪੁਲਿਸ ਰੈਸਲਿੰਗ ਕਲੱਸਟਰ 2026-27 ਦਾ ਹੋਇਆ ਸਮਾਪਨ ਅਗਲੀ ਖ਼ਬਰ ਕੰਬੋਪੁਰਾ ਕਤਲ ਮਾਮਲੇ ਵਿਚ ਕਰਨਾਲ ਪੁਲਿਸ ਦੀ ਤੁਰੰਤ ਕਾਰਵਾਈ, ਤਿੰਨ ਮੁਲਜ਼ਮ ਕਾਬੂ