27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਮਧੂਬਨ ਵਿਚ 75ਵੇਂ ਆਲ ਇੰਡੀਆ ਪੁਲਿਸ ਰੈਸਲਿੰਗ ਕਲੱਸਟਰ 2026-27 ਦਾ ਹੋਇਆ ਸਮਾਪਨ

ਕਰਨਾਲ (ਹਰਿਆਣਾ), 27 ਸਤੰਬਰ (ਗੁਰਮੀਤ ਸਿੰਘ ਸੱਗੂ)- ਪੁਲਿਸ ਕੰਪਲੈਕਸ ਮਧੂਬਨ ਸਥਿਤ ਵੱਛੇਰ ਸਟੇਡੀਅਮ....

ਅਜੀਤ ਡੈਸਕ 27-09-2026

ਕਰਨਾਲ (ਹਰਿਆਣਾ), 27 ਸਤੰਬਰ (ਗੁਰਮੀਤ ਸਿੰਘ ਸੱਗੂ)- ਪੁਲਿਸ ਕੰਪਲੈਕਸ ਮਧੂਬਨ ਸਥਿਤ ਵੱਛੇਰ ਸਟੇਡੀਅਮ ਵਿਚ ਅੱਜ 75ਵੇਂ ਆਲ ਇੰਡੀਆ ਪੁਲਿਸ ਰੈਸਲਿੰਗ ਕਲੱਸਟਰ 2026-27 ਦਾ ਸਮਾਪਤੀ ਸਮਾਰੋਹ ਕਰਵਾਇਆ ਗਿਆ। ਸਮਾਰੋਹ ਵਿਚ ਮੁੱਖ ਮਹਿਮਾਨ ਹਰਿਆਣਾ ਪੁਲਿਸ ਦੇ ਸਾਬਕਾ ਡੀ.ਜੀ.ਪੀ. ਬੀ.ਐਸ. ਸੰਧੂ ਨੇ ਮੁਕਾਬਲੇ ਦਾ ਰਸਮੀ ਤੌਰ ’ਤੇ ਸਮਾਪਨ ਕੀਤਾ।

23 ਤੋਂ 27 ਸਤੰਬਰ 2026 ਤੱਕ ਚੱਲੇ ਇਸ ਮੁਕਾਬਲੇ ਵਿਚ ਦੇਸ਼ ਭਰ ਦੀਆਂ 37 ਟੀਮਾਂ ਦੇ 1,443 ਖਿਡਾਰੀਆਂ ਨੇ ਹਿੱਸਾ ਲਿਆ। ਇਨ੍ਹਾਂ ਵਿਚ 1,051 ਪੁਰਸ਼ ਅਤੇ 392 ਮਹਿਲਾ ਖਿਡਾਰੀ ਸ਼ਾਮਲ ਸਨ। ਮੁਕਾਬਲੇ ਦੇ ਸਫ਼ਲ ਆਯੋਜਨ ਵਿਚ 130 ਤਕਨੀਕੀ ਅਧਿਕਾਰੀਆਂ ਨੇ ਵੀ ਅਹਿਮ ਭੂਮਿਕਾ ਨਿਭਾਈ। ਆਰਮ ਰੈਸਲਿੰਗ (ਬਾਂਹ ਕੁਸ਼ਤੀ), ਬਾਡੀ ਬਿਲਡਿੰਗ, ਮੁੱਕੇਬਾਜ਼ੀ ਅਤੇ ਕੁਸ਼ਤੀ ਦੇ ਪੁਰਸ਼ ਤੇ ਮਹਿਲਾ ਵਰਗਾਂ ਵਿਚ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ, ਸਰੀਰਕ ਸਮਰੱਥਾ, ਅਨੁਸ਼ਾਸਨ ਅਤੇ ਜਜ਼ਬੇ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਸਮੁੱਚੇ ਮੁਕਾਬਲੇ ਵਿਚ ਸੀ.ਆਈ.ਐੱਸ.ਐਫ. ਨੇ 22 ਸੋਨੇ, 8 ਚਾਂਦੀ ਅਤੇ 20 ਕਾਂਸੀ ਦੇ ਤਮਗਿਆਂ ਨਾਲ ਪਹਿਲਾ ਸਥਾਨ, ਉੱਤਰ ਪ੍ਰਦੇਸ਼ ਪੁਲਿਸ ਨੇ 14 ਸੋਨੇ, 22 ਚਾਂਦੀ ਅਤੇ 16 ਕਾਂਸੀ ਦੇ ਤਮਗਿਆਂ ਨਾਲ ਦੂਜਾ ਸਥਾਨ, ਜਦਕਿ ਬੀਐਸਐਫ  ਨੇ 11 ਸੋਨੇ, 7 ਚਾਂਦੀ ਅਤੇ 13 ਕਾਂਸੀ ਦੇ ਤਮਗਿਆਂ ਨਾਲ ਤੀਜਾ ਸਥਾਨ ਹਾਸਲ ਕੀਤਾ।  

ਪਿਛਲੀ ਖ਼ਬਰ ਸਰਹੱਦੀ ਪਿੰਡ ਟਨਾਣਾ ਦੇ 100 ਪਰਿਵਾਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਚ ਸ਼ਾਮਿਲ ਅਗਲੀ ਖ਼ਬਰ 75ਵੇਂ ਆਲ ਇੰਡੀਆ ਪੁਲਿਸ ਰੈਸਲਿੰਗ ਕਲੱਸਟਰ 2026-27 ਦਾ ਸਮਾਪਤੀ ਸਮਾਰੋਹ ਪੁਲਿਸ ਅਕੈਡਮੀ, ਮਧੂਬਨ, ਕਰਨਾਲ ਵਿਖੇ ਹੋਇਆ