22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

-ਮਾਮਲਾ ਹਾਈਟੈੱਕ ਬਾਥਰੂਮਾਂ ਦੀ ਉਸਾਰੀ ਨੂੰ ਰੋਕਣ ਦਾ- ਆੜ੍ਹਤੀਏ ਦੀ ਜ਼ਿੱਦ ਅੱਗੇ ਬੇਵੱਸ ਨਜ਼ਰ ਆ ਰਿਹਾ ਹੈ ਮੰਡੀਕਰਨ ਬੋਰਡ

ਅਜੀਤ ਡੈਸਕ 30-08-2025
ਰਾਏਕੋਟ, 29 ਅਗਸਤ (ਬਲਵਿੰਦਰ ਸਿੰਘ ਲਿੱਤਰ)-ਮਾਰਕੀਟ ਕਮੇਟੀ ਰਾਏਕੋਟ ਵਲੋਂ ਦਾਣਾ ਮੰਡੀ ਅਤੇ ਸਬਜ਼ੀ ਮੰਡੀ ਰਾਏਕੋਟ 'ਚ ਪੁਰਾਣੇ ਬਾਥਰੂਮਾਂ ਦੀ ਜਗ੍ਹਾ 'ਤੇ ਕਰੀਬ 15 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਹਾਈਟੈੱਕ ਬਾਥਰੂਮ ਬਣਾਏ ਜਾ ਰਹੇ ਹਨ | ਜਿਸ ਦਾ ਉਦਘਾਟਨ ਤਕਰੀਬਨ ਇਕ ਮਹੀਨਾ ਪਹਿਲਾਂ ਮਾਰਕੀਟ ਕਮੇਟੀ ਰਾਏਕੋਟ ਦੇ ਚੇਅਰਮੈਨ ਗੁਰਮਿੰਦਰ ਸਿੰਘ ਤੂਰ ਵਲੋਂ ਕੀਤਾ ਗਿਆ ਸੀ, ਬੇਸ਼ੱਕ ਚੇਅਰਮੈਨ ਤੂਰ ਵਲੋਂ ਉਦਘਾਟਨ ਕੀਤੇ ਜਾਣ ਤੋਂ ਬਾਅਦ ਹੁਣ ਤੱਕ ਇਹ ਬਾਥਰੂਮ ਤਿਆਰ ਹੋ ਜਾਣੇ ਚਾਹੀਦੇ ਸਨ ਕਿਉਂਕਿ ਆਉਣ ਵਾਲੇ ਕੁਝ ਦਿਨਾਂ ਤੱਕ ਮੰਡੀ ਵਿਚ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ, ਜਿਸ ਦੀ ਕਿਸਾਨਾਂ ਅਤੇ ਪੱਲੇਦਾਰਾਂ ਨੂੰ ਸਖ਼ਤ ਜ਼ਰੂਰਤ ਸੀ, ਲੇਕਿਨ ਇਕ ਆੜ੍ਹਤੀਏ ਵਲੋਂ ਇਸ ਜਗ੍ਹਾ ਉੱਪਰ ਬਾਥਰੂਮ ਨਾ ਬਣਾਉਣ ਦੀ ਜ਼ਿੱਦ ਫੜ੍ਹੀ ਹੋਈ ਹੈ | ਜਿਸ ਕਾਰਨ ਇਸ ਬਣ ਰਹੇ ਬਾਥਰੂਮਾਂ ਵਿਚ ਪਿਛਲੇ 20 ਦਿਨਾਂ ਤੋਂ ਅੜਿੱਕਾ ਡਾਹਿਆ ਜਾ ਰਿਹਾ ਹੈ | ਗੱਲਬਾਤ ਕਰਦੇ ਹੋਏ ਕਈ ਕਿਸਾਨਾਂ, ਪੱਲੇਦਾਰਾਂ ਤੇ ਆੜ੍ਹਤੀਆਂ ਨੇ ਕਿਹਾ ਕਿ ਮੰਡੀਕਰਨ ਬੋਰਡ ਦੇ ਅਧਿਕਾਰੀਆਂ ਦੀ ਅਜਿਹੀ ਕੀ ਮਜ਼ਬੂਰੀ ਬਣ ਚੁੱਕੀ ਹੈ ਕਿ ਉਹ ਇਕ ਆੜ੍ਹਤੀਏ ਦੇ ਕਹਿਣ 'ਤੇ ਹੀ ਇੰਨ੍ਹਾਂ ਬਾਥਰੂਮਾਂ ਦਾ ਚੱਲ ਰਿਹਾ ਕੰਮਕਾਰ ਰੋਕ ਦਿੱਤਾ ਗਿਆ ਹੈ | ਦੱਸਣਯੋਗ ਹੈ ਕਿ ਦਾਣਾ ਮੰਡੀ ਰਾਏਕੋਟ ਸਿਰਫ਼ 2 ਹੀ ਬਾਥਰੂਮ ਸਨ, ਜੋ ਬਿਲਕੁੱਲ ਖਸਤਾ ਹਾਲਤ ਵਿਚ ਹੋ ਚੁੱਕੇ ਹਨ ਅਤੇ ਜਿੰਨ੍ਹਾਂ ਵਿਚੋਂ ਇਕ ਬਾਥਰੂਮ ਨੂੰ ਢਾਹ ਕੇ ਉਸਦੀ ਜਗ੍ਹਾ ਉੱਪਰ ਨਵਾਂ ਹਾਈਟੈੱਕ ਬਾਥਰੂਮ ਬਣਾਇਆ ਜਾਣਾ ਹੈ ਪ੍ਰੰਤੂ ਇਕ ਆੜ੍ਹਤੀਏ ਦੀ ਜ਼ਿੱਦ ਕਾਰਨ ਆਉਂਦੇ ਦਿਨਾਂ ਵਿਚ ਮੰਡੀਕਰਨ ਬੋਰਡ ਦੀ ਮੁੱਖ ਆਮਦਨ ਦੇ ਸਰੋਤ ਕਿਸਾਨਾਂ, ਪੱਲੇਦਾਰਾਂ ਤੇ ਆੜ੍ਹਤੀਆਂ ਨੂੰ ਜੋ ਸਮੱਸਿਆਵਾਂ ਪੇਸ਼ ਆਉਣਗੀਆਂ, ਕੀ ਓਨਾ ਬਾਰੇ ਵੀ ਇਹ ਅਧਿਕਾਰੀ ਕਦੇ ਸੋਚਣਗੇ ਜਾਂ ਨਹੀਂ | ਇਸ ਮੌਕੇ ਅਨਾਜ਼ ਮੰਡੀ ਮਜ਼ਦੂਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਦਲੀਪ ਸਿੰਘ ਛਿੱਬਰ, ਰਾਏਕੋਟ ਮੰਡੀ ਦੇ ਪ੍ਰਧਾਨ ਰਸ਼ਵੀਰ ਸਿੰਘ ਬੁੱਧੂ, ਡਾ: ਨਿਰਭੈ ਸਿੰਘ, ਚੌਧਰੀ ਰਾਜਾ ਸਿੰਘ, ਚੌਧਰੀ ਜੱਗਾ ਸਿੰਘ, ਚੌਧਰੀ ਹਰਜਿੰਦਰ ਸਿੰਘ ਸਮੇਤ ਹੋਰ ਮਜ਼ਦੂਰ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਦੁਰਗਾ ਸਪਤਸ਼ਤੀ ਚੰਡੀ ਮੰਦਰ ਫਾਊਾਡੇਸ਼ਨ ਵਲੋਂ ਜ਼ਿਲ੍ਹਾ ਅਤੇ ਬਲਾਕ ਪ੍ਰਧਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਅਗਲੀ ਖ਼ਬਰ ਭਾਰੀ ਬਰਸਾਤ ਕਾਰਨ ਪਿੰਡ ਕੋਟਉਮਰਾ 'ਚ ਦੋ ਮਕਾਨਾਂ ਦੀ ਛੱਤਾਂ ਡਿਗੀਆਂ ਪੀੜਤ ਪਰਿਵਾਰਾਂ ਵਲੋਂ ਸਰਕਾਰ ਤੋਂ ਮੁਆਵਜ਼ੇ ਦੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।