ਰਾਏਕੋਟ, 29 ਅਗਸਤ (ਸੁਸ਼ੀਲ)-ਸ੍ਰੀ ਦੁਰਗਾ ਸਪਤਸ਼ਤੀ ਚੰਡੀ ਮੰਦਰ ਫਾਊਾਡੇਸ਼ਨ ਦੀ ਇਕ ਮੀਟਿੰਗ ਸਥਾਨਕ ਬਾਲਾ ਜੀ ਹੋਟਲ ਵਿਖੇ ਫਾਊਾਡੇਸ਼ਨ ਦੇ ਚੇਅਰਮੈਨ ਜੈ ਦੇਵ ਲਖਵਿੰਦਰ ਖਨੌੜਾ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਜਥੇਬੰਦੀ ਦੇ ਵਿਸਥਾਰ ਬਾਰੇ ਵਿਚਾਰਾਂ ਕੀਤੀਆਂ ਗਈਆਂ | ਇਸ ਮੌਕੇ ਫਾਊਾਡੇਸ਼ਨ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਪਿ੍ੰਸ ਕਾਲੜਾ ਵਾਸੀ ਰਾਏਕੋਟ ਨੂੰ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਤੋਂ ਇਲਾਵਾ ਜਸਵੰਤ ਸਿੰਘ ਨੂੰ ਬਲਾਕ ਰਾਏਕੋਟ ਦਾ ਪ੍ਰਧਾਨ ਅਤੇ ਰਵਿੰਦਰ ਕੁਮਾਰ ਨੂੰ ਬਲਾਕ ਮਹਿਲ ਕਲਾਂ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਸਮਾਗਮ ਦੌਰਾਨ ਨਵੇਂ ਨਿਯੁਕਤ ਕੀਤੇ ਗਏ ਆਹੁਦੇਦਾਰਾਂ ਨੂੰ ਚੇਅਰਮੈਨ ਜੈ ਦੇਵ ਲਖਵਿੰਦਰ ਖਨੌੜਾ ਅਤੇ ਹੋਰ ਮੈਂਬਰਾਂ ਵਲੋਂ ਨਿਯੁਕਤੀ ਪੱਤਰ ਸੌਂਪੇ ਗਏ ਅਤੇ ਮੁਬਾਰਕਬਾਦ ਦਿੱਤੀ ਗਈ | ਨਵੇਂ ਨਿਯੁਕਤ ਹੋਏ ਅਹੁਦੇਦਾਰਾਂ ਨੇ ਫਾਊਾਡੇਸ਼ਨ ਦੇ ਆਗੂਆਂ ਨੂੰ ਭਰੋਸਾ ਦਵਾਇਆ ਕਿ ਉਹ ਫਾਊਾਡੇਸ਼ਨ ਦੇ ਉਦੇਸ਼ਾਂ ਤੇ ਸਿਧਾਂਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਆਪੋ-ਆਪਣੇ ਇਲਾਕੇ ਵਿਚ ਆਪਣੀਆਂ ਟੀਮਾਂ ਦਾ ਗਠਨ ਕਰਕੇ ਸਮਾਜ ਭਲਾਈ ਦੇ ਕੰਮਾਂ ਵਿਚ ਸਰਗਰਮ ਰਹਿਣਗੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ ਸ਼ੈਂਟੀ, ਅਮਨਪ੍ਰੀਤ ਸਿੰਘ ਭੱਟੀ, ਸੋਹਣ ਸਿੰਘ ਖਨੌੜਾ, ਸਤਨਾਮ ਸਿੰਘ, ਸਮੀਰ ਜੈਨ, ਨਰਿੰਦਰ ਸਿੰਘ, ਇੰਦਰਜੀਤ ਸਿੰਘ ਆਦਿ ਮੈਂਬਰ ਵੀ ਹਾਜਰ ਸਨ |