ਹੰਬੜਾਂ, 29 ਅਗਸਤ (ਮੇਜਰ ਹੰਬੜਾਂ)-ਪਿੰਡ ਵਲੀਪੁਰ ਕਲਾਂ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਦੀ ਲੋਕਲ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸੰਗਤਾਂ ਵਲੋਂ ਸਾਂਝੇ ਤੌਰ 'ਤੇ ਗੁਰਦੁਆਰਾ ਸਾਹਿਬ ਨਾਨਕਸਰ ਲਈ ਲੰਗਰਾਂ ਦੀ ਸੇਵਾ ਕੀਤੀ ਗਈ, ਜਿਸ ਵਿਚ ਪਿੰਡ ਦੀਆਂ ਸੰਗਤਾਂ ਨੇ ਵੱਧ-ਚੜ੍ਹਕੇ ਯੋਗਦਾਨ ਪਾਇਆ | ਗੁਰਦੁਆਰਾ ਸਾਹਿਬ ਨਾਨਕਸਰ ਲਈ ਲੰਗਰ ਲੈ ਕੇ ਰਵਾਨਾ ਹੋਣ ਸਮੇਂ ਸਹਿਕਾਰੀ ਖੇਤੀਬਾੜੀ ਸਭਾ ਹੰਬੜਾਂ ਦੇ ਪ੍ਰਧਾਨ ਪ੍ਰਮਿੰਦਰ ਸਿੰਘ ਚਾਵਲਾ, ਸਰਪੰਚ ਹਰਦਿਆਲ ਸਿੰਘ ਗੋਲਾ ਨੇ ਕਿਹਾ ਕਿ ਲੰਗਰਾਂ ਦੀ ਸੇਵਾ 'ਚ ਸੰਗਤਾਂ ਦੇ ਨਾਲ ਜਗਜੀਤ ਸਿੰਘ ਖਹਿਰਾ, ਖੇਤੀਬਾੜੀ ਸਭਾ ਹੰਬੜਾਂ ਦੇ ਸਰਗਰਮ ਮੈਂਬਰ ਭਗਵੰਤ ਸਿੰਘ ਹਾਂਸ, ਸਮਾਜ ਸੇਵੀ ਹਰਜੀਤ ਸਿੰਘ ਧਾਲੀਵਾਲ, ਨੰਬਰਦਾਰ ਜਸਵਿੰਦਰ ਸਿੰਘ ਹਾਂਸ, ਸਾਵਣ ਸਿੰਘ ਧਾਲੀਵਾਲ, ਪਰਿਵਾਰ, ਹਰਜੀਤ ਸਿੰਘ ਖਹਿਰਾ ਵਲੋਂ ਵੱਡਾ ਯੋਗਦਾਨ ਪਾਇਆ ਅਤੇ ਲੰਗਰਾਂ ਦੀ ਸੇਵਾ ਵਿਚ ਸੇਵਾਦਾਰਾਂ ਵਲੋਂ ਦਿੱਤੇ ਗਏ ਸਹਿਯੋਗ ਲਈ ਪ੍ਰਬੰਧਕ ਕਮੇਟੀ ਹਮੇਸ਼ਾ ਰਿਣੀਂ ਰਹੇਗੀ | ਚਾਵਲਾ ਨੇ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਹਰੇਕ ਸਾਲ ਨਾਨਕਸਰ ਵਿਖੇ ਹੋਣ ਵਾਲੇ ਸਮਾਗਮਾਂ 'ਚ ਇਸੇ ਤਰ੍ਹਾਂ ਲੰਗਰਾਂ ਦੀ ਸੇਵਾ ਜਾਰੀ ਰਹੇਗੀ | ਇਸ ਮੌਕੇ ਪ੍ਰਾਪਰਟੀ ਕਾਰੋਬਾਰੀ ਪ੍ਰਭਜੀਤ ਸਿੰਘ ਚਾਵਲਾ, ਡਾ. ਨੌਰੰਗ ਸਿੰਘ ਚੀਮਾਂ, ਤੀਰਥ ਸਿੰਘ ਧਾਲੀਵਾਲ, ਰਾਜਾ ਹਾਂਸ, ਅਰਜਨ ਸਿੰਘ ਹਾਂਸ, ਲਵਪ੍ਰੀਤ ਸਿੰਘ ਖਹਿਰਾ, ਸਰਬਜੀਤ ਸਿੰਘ, ਸਹਿਜਪ੍ਰੀਤ ਸਿੰਘ ਖਹਿਰਾ, ਰਘਵੀਰ ਸਿੰਘ ਗੱਗੂ, ਕੁਲਦੀਪ ਸਿੰਘ ਕੈਂਥ, ਨਵਕੀਰਤ ਖਹਿਰਾ, ਪ੍ਰਭਕੀਰਤ ਖਹਿਰਾ ਸਮੇਤ ਹੋਰ ਸੰਗਤ ਤੇ ਸੇਵਾਦਾਰ ਮੌਜੂਦ ਸਨ |