22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਕਾਂਗਰਸ ਦੀ ਮੇਲਾ ਛਪਾਰ ਕਾਨਫ਼ਰੰਸ 'ਮਿਸ਼ਨ 2027' 'ਤੇ ਕੇਂਦਰਿਤ ਰਹੇਗੀ-ਈਸੇਵਾਲ/ਰੂਮੀ <br/>

ਅਜੀਤ ਡੈਸਕ 30-08-2025
ਮੁੱਲਾਂਪੁਰ-ਦਾਖਾ, 29 ਅਗਸਤ (ਨਿਰਮਲ ਸਿੰਘ ਧਾਲੀਵਾਲ)-ਮਾਲਵੇ ਦਾ ਪ੍ਰਸਿੱਧ ਮੇਲਾ ਛਪਾਰ ਲੁਧਿਆਣਾ ਜ਼ਿਲ੍ਹਾ ਵਿਧਾਨ ਸਭਾ ਹਲਕਾ ਦਾਖਾ ਦੀ ਸ਼ਾਨ ਬਣੇਗਾ, ਕਾਂਗਰਸ ਪਾਰਟੀ ਦੇ ਹਲਕਾ ਦਾਖਾ ਇੰਚਾਰਜ ਕੈਪਟਨ ਸੰਦੀਪ ਸੰਧੂ ਦੇ ਆਦੇਸ਼ਾਂ ਨਾਲ ਮੇਲਾ ਛਪਾਰ ਕਾਨਫ਼ਰੰਸ ਸਫ਼ਲਤਾ ਲਈ ਦਿ੍ੜ ਕਾਂਗਰਸ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਈਸੇਵਾਲ, ਗੁਰਮੀਤ ਸਿੰਘ ਮਿੰਟੂ ਰੂਮੀ ਵਲੋਂ ਮੁੱਲਾਂਪੁਰ ਬਲਾਕ ਕਾਂਗਰਸ ਪ੍ਰਧਾਨ ਸੁਖਵਿੰਦਰ ਸਿੰਘ ਗੋਲੂ ਪਮਾਲੀ ਨੂੰ ਨਾਲ ਲੈ ਕੇ ਸਰਕਲ ਜੋਧਾਂ, ਲਤਾਲਾ ਦੇ ਪਿੰਡਾਂ 'ਚ ਕਾਂਗਰਸ ਦੇ ਵਲੰਟੀਅਰਾਂ ਨਾਲ ਮੀਟਿੰਗ ਕਰਕੇ ਮੇਲਾ ਛਪਾਰ 'ਤੇ ਕਾਂਗਰਸ ਪਾਰਟੀ ਦੀ ਕਾਨਫ਼ਰੰਸ ਸਫ਼ਲ ਬਣਾਉਣ ਲਈ ਸਹਿਯੋਗ ਦੀ ਮੰਗ ਕੀਤੀ | ਹਲਕਾ ਦਾਖਾ 'ਚ ਇਹ ਵੀ ਚਰਚਾ ਛਿੜੀ ਹੋਈ ਹੈ ਕਿ ਕਾਂਗਰਸ ਪਾਰਟੀ ਦੀ ਮੇਲਾ ਛਪਾਰ 'ਤੇ ਹੋਣ ਵਾਲੀ ਕਾਨਫ਼ਰੰਸ ਸਮੇਂ ਵੱਡੀ ਇਕੱਤਰਤਾ ਵਿਧਾਨ ਸਭਾ ਚੋੋਣਾਂ ਲਈ ਜਿੱਤ ਦਾ ਸੰਕੇਤ ਹੋਵੇਗੀ | ਜ਼ਿਕਰਯੋਗ ਹੈ ਕਿ ਇਸ ਵਾਰ ਕਾਂਗਰਸ ਪਾਰਟੀ ਦੀ ਮੇਲਾ ਛਪਾਰ ਕਾਨਫ਼ਰੰਸ 'ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਨਾਲ ਪੰਜਾਬ ਪ੍ਰਧਾਨ/ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਂਸਦ ਡਾ: ਅਮਰ ਸਿੰਘ ਬੋਪਾਰਾਏ, ਹੋਰ ਵੱਡੇ ਆਗੂਆਂ ਵਲੋਂ ਛਪਾਰ ਕਾਨਫ਼ਰੰਸ ਮੰਚ 'ਤੇ ਜੁੜਨ ਨਾਲ ਕਾਂਗਰਸ ਦੇ ਮਿਸ਼ਨ 2027 ਵਾਲੀ ਰਣਨੀਤੀ ਦਾ ਮੁੱਢ ਬੱਝੇਗਾ |

ਪਿਛਲੀ ਖ਼ਬਰ ਕੇਂਦਰ ਵਲੋਂ ਬੀ.ਬੀ.ਐਮ.ਬੀ. 'ਤੇ ਕੇਂਦਰੀ ਬਲਾਂ ਦੀ ਤਾਇਨਾਤੀ ਮੰਦਭਾਗਾ: ਚੰਦੂਮਾਜਰਾ ਅਗਲੀ ਖ਼ਬਰ ਵਲੀਪੁਰ ਕਲਾਂ ਵਾਸੀ ਸੰਗਤਾਂ ਵਲੋਂ ਨਾਨਕਸਰ 'ਚ ਕੀਤੀ ਲੰਗਰਾਂ ਦੀ ਸੇਵਾ ਲੰਗਰਾਂ ਦੀ ਸੇਵਾ 'ਚ ਸੇਵਾਦਾਰਾਂ ਦਿੱਤੇ ਸਹਿਯੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।