ਚੰਡੀਗੜ੍ਹ, 29 ਅਗਸਤ (ਪ੍ਰੋ. ਅਵਤਾਰ ਸਿੰਘ)-ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੇਂਦਰ ਵਲੋਂ ਭਾਖੜਾ-ਬਿਆਸ ਮੈਨੇਜਮੈਂਟ ਬੋਰਡ 'ਤੇ ਸੀ.ਆਈ.ਐਸ.ਐਫ. ਦੇ ਬਠਾਉਣ ਨੂੰ ਸਿੱਧੇ ਰੂਪ ਵਿਚ ਡੈਮ ਦਾ ਕੰਟਰੋਲ ਆਪਣੇ ਹੱਥਾਂ ਵਿਚ ਲੈਣ ਵਾਲੀ ਗੱਲ ਦੱਸਿਆ | ਉਨ੍ਹਾਂ ਕੇਂਦਰ ਵਲੋਂ ਚੁੱਕੇ ਇਸ ਕਦਮ ਨੂੰ ਪੰਜਾਬ ਰੀਅÏਰਗੇਨਾਈਜੇਸ਼ਨ ਐਕਟ ਦੀ ਉਲੰਘਣਾ ਵੀ ਕਿਹਾ | ਸ. ਚੰਦੂਮਾਜਰਾ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਆਖਿਆ ਕਿ ਉਹ ਸੂਬੇ ਦੀਆਂ ਪਾਰਟੀਆਂ ਦੀ ਸਰਬ ਪਾਰਟੀ ਮੀਟਿੰਗ ਬੁਲਾ ਕੇ ਕੇਂਦਰ ਦੀ ਇਸ ਧੱਕੇਸ਼ਾਹੀ ਖ਼ਿਲਾਫ਼ ਖੜ੍ਹਨ | ਚੰਦੂਮਾਜਰਾ ਨੇ ਆਖਿਆ ਕਿ ਪਾਣੀਆਂ 'ਤੇ ਸਿਆਸਤ ਨਹੀਂ ਗੱਲਬਾਤ ਹੀ ਇਕ ਸਾਰਥਕ ਹੱਲ ਹੈ | ਉਨ੍ਹਾਂ ਆਖਿਆ ਕਿ ਇਸ ਮਸਲੇ 'ਤੇ ਪੰਜਾਬ ਸਰਕਾਰ ਵਲੋਂ ਕੋਈ ਵੀ ਪ੍ਰਤੀਕਰਮ ਨਾ ਆਉਣਾ ਸੂਬੇ ਦੇ ਹਿੱਤ ਵਿਚ ਨਹੀਂ |