21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਫੇਜ਼-11 'ਚ ਭਾਰੀ ਬਰਸਾਤ ਤੋਂ ਬਾਅਦ ਲੋਕਾਂ ਦੇ ਘਰਾਂ 'ਚ ਦਾਖ਼ਲ ਹੋਏ ਬਰਸਾਤੀ ਪਾਣੀ ਨੇ ਕੀਤਾ ਭਾਰੀ ਨੁਕਸਾਨ <br/>

ਸਵੇਰੇ ਹੋਈ ਭਾਰੀ ਬਰਸਾਤ ਤੋਂ ਬਾਅਦ ਫੇਜ਼-11 ਦੀਆਂ ਅੰਦਰੂਨੀ ਸੜਕਾਂ 'ਤੇ ਖੜੇ੍ਹ ਬਰਸਾਤੀ ਪਾਣੀ ਦਾ ਦਿ੍ਸ਼ | (ਸੱਜੇ) ਏਅਰਪੋਰਟ ਰੋਡ ਵੱਲ ਨੂੰ ਜਾਂਦੀ ਸੜਕ 'ਤੇ ਇਕ ਪਾਸੇ ਆਵਾਜਾਈ ਰੋਕ ਕੇ ਰੋਸ ਪ੍ਰਦਰਸ਼ਨ ਕਰ ਰਹੇ ਫੇਜ਼-11 ਦੇ ਵਸਨੀਕਾਂ ਨੂੰ ਰਸਤਾ ਖੋਲ੍ਹਣ ਦੀ ਅਪੀਲ ਕਰਦੇ ਹੋਏ ਪੁਲਿਸ ਅਧਿਕਾਰੀ | ਤਸਵੀਰਾਂ : ਵਰਿੰਦਰਜੀਤ ਸਿੰਘ <br/> 30-08-2025
ਐੱਸ. ਏ. ਐੱਸ. ਨਗਰ, 29 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਅੱਜ ਤੜਕੇ 2.30 ਵਜੇ ਦੇ ਕਰੀਬ ਆਰੰਭ ਹੋਈ ਭਾਰੀ ਬਰਸਾਤ ਤੋਂ ਬਾਅਦ ਪਾਣੀ ਦੀ ਨਿਕਾਸੀ ਦੇ ਪੂਰੇ ਪ੍ਰਬੰਧ ਨਾ ਹੋਣ ਕਾਰਨ ਬਰਸਾਤੀ ਪਾਣੀ ਮੁਹਾਲੀ ਦੇ ਫੇਜ਼-11 ਦੇ ਐਲ. ਆਈ. ਜੀ. ਅਤੇ ਐਮ. ਆਈ. ਜੀ. ਮਕਾਨਾਂ ਵਿਚ ਦਾਖ਼ਲ ਹੋ ਜਾਣ ਕਾਰਨ ਵਸਨੀਕਾਂ ਦਾ ਭਾਰੀ ਆਰਥਿਕ ਨੁਕਸਾਨ ਹੋ ਗਿਆ | ਇਨ੍ਹਾਂ ਕੁਾਰਟਰਾਂ ਵਿਚ ਘਰਾਂ ਅੰਦਰ ਵੀ 1 ਤੋਂ 2 ਫੁੱਟ ਤੱਕ ਪਾਣੀ ਭਰ ਗਿਆ, ਜਦਕਿ ਬਾਹਰਲੀਆਂ ਸੜਕਾਂ 'ਤੇ 3-3 ਫੁੱਟ ਤੱਕ ਪਾਣੀ ਜਮ੍ਹਾ ਹੋ ਗਿਆ, ਜਿਸ ਕਾਰਨ ਸੜਕਾਂ 'ਤੇ ਖੜ੍ਹੀਆਂ ਗੱਡੀਆਂ ਵਿਚ ਪਾਣੀ ਭਰਨ ਨਾਲ ਵਾਹਨ ਵੀ ਨੁਕਸਾਨੇ ਗਏ | ਭਾਰੀ ਬਾਰਿਸ਼ ਤੋਂ ਬਾਅਦ ਮਕਾਨਾਂ ਦੀ ਹੇਠਲੀ ਮੰਜ਼ਿਲ ਦੇ ਅੰਦਰ ਬਰਸਾਤ ਦਾ ਪਾਣੀ ਦਾਖ਼ਲ ਹੋ ਗਿਆ, ਜਿਸ ਨਾਲ ਹੇਠਲੀ ਮੰਜ਼ਿਲ 'ਤੇ ਰਹਿੰਦੇ ਲੋਕਾਂ ਦਾ ਘਰੇਲੂ ਸਾਮਾਨ ਵੀ ਬਰਬਾਦ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਐਲ. ਆਈ. ਜੀ. 1301 ਤੋਂ 1324, ਐਮ. ਆਈ. ਜੀ. 1325 ਤੋਂ 1409 ਅਤੇ ਐਲ. ਆਈ. ਜੀ. 1410 ਤੋਂ ਲੈ ਕੇ ਅਖੀਰ ਤੱਕ ਫੇਜ਼-11 ਦੇ ਮਕਾਨਾਂ ਦਾ ਪੂਰਾ ਖੇਤਰ ਪਾਣੀ ਦੀ ਮਾਰ ਹੇਠ ਆਇਆ ਅਤੇ ਗਲੀਆਂ ਵਿਚ 3 ਫੁੱਟ ਤੱਕ ਪਾਣੀ ਭਰ ਗਿਆ | ਪਾਣੀ ਦੀ ਨਿਕਾਸੀ ਲਈ ਅਗਾਊਾ ਪ੍ਰਬੰਧ ਨਾ ਕੀਤੇ ਜਾਣ ਕਾਰਨ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ | ਇਸ ਦੌਰਾਨ ਬਰਸਾਤਾਂ ਵਿਚ ਫੇਜ਼-11 ਦੇ ਕੁਆਰਟਰਾਂ ਵਿਚ ਪਾਣੀ ਭਰਨ ਤੋਂ ਬਾਅਦ ਰੋਹ ਵਿਚ ਆਏ ਵਸਨੀਕਾਂ ਨੇ ਫੇਜ਼-11 ਤੋਂ ਏਅਰਪੋਰਟ ਰੋਡ ਵੱਲ ਨੂੰ ਜਾਂਦੀ ਸੜਕ ਦੇ ਇਕ ਪਾਸੇ ਆਵਾਜਾਈ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ, ਨਗਰ ਨਿਗਮ ਅਤੇ ਗਮਾਡਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸੇ ਦੌਰਾਨ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਅਫ਼ਸਰਾਂ ਵਲੋਂ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਗਈ, ਉਪਰੰਤ ਨਗਰ ਨਿਗਮ ਮੁਹਾਲੀ ਦੇ ਕਮਿਸ਼ਨਰ ਵਲੋਂ ਦਿੱਤੇ ਗਏ ਭਰੋਸੇ ਮਗਰੋਂ ਲੋਕਾਂ ਨੇ ਜਾਮ ਖੋਲ੍ਹ ਦਿੱਤਾ |

ਪਿਛਲੀ ਖ਼ਬਰ 13 ਦੇਸ਼ਾਂ ਦੇ ਵਫ਼ਦ ਵਲੋਂ ਮੁਹਾਲੀ ਦੇ 'ਆਮ ਆਦਮੀ ਕਲੀਨਿਕ' ਦਾ ਦੌਰਾ <br/> ਅਗਲੀ ਖ਼ਬਰ ਮੁਹਾਲੀ ਜ਼ਿਲ੍ਹੇ ਦੇ 17 ਪਿੰਡਾਂ ਦੀਆਂ ਜ਼ਮੀਨਾਂ ਨੂੰ ਵੇਚਣ 'ਤੇ ਤੁਰੰਤ ਰੋਕ ਲਗਵਾਉਣ ਲਈ ਕਿਸਾਨ ਯੂਨੀਅਨਾਂ ਦਾ ਵਫ਼ਦ ਏ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।