ਚੰਡੀਗੜ੍ਹ, 20 ਸਤੰਬਰ (ਅ.ਬ.) - ਮੋਂਗਾ ਇਨਫ੍ਰਾਟੈੱਕ ਨੇ ਅੰਬਾਲਾ ਕੈਂਟ ਦੀ ਪਹਿਲੀ ਮਨਜ਼ੂਰਸ਼ੁਦਾ ਅਤੇ ਯੋਜਨਾਬੱਧ ਟਾਊਨਸ਼ਿਪ, ਈ.ਟੀ.ਐਫ.ਐਲ. ਹਰਮਨ ਸਿਟੀ (ਡੀ.ਡੀ.ਜੇ.ਏ.ਵਾਈ.) ਵਿੱਚ ਘਰ ਖਰੀਦਦਾਰਾਂ ਲਈ ਇੱਕ ਵਿਸ਼ੇਸ਼ ਨਵਰਾਤਰੀ ਪੇਸ਼ਕਸ਼ ਸ਼ੁਰੂ ਕੀਤੀ ਹੈ, ਇੱਥੇ 100 ਤੋਂ ਵੱਧ ਪਰਿਵਾਰ ਰਹਿ ਰਹੇ ਹਨ | ਈ.ਟੀ.ਐਫ.ਐਲ. ਹਰਮਨ ਸਿਟੀ ਦੇ ਕਈ ਸਰਕਾਰੀ ਤੇ ਨਿੱਜੀ ਬੈਂਕਾਂ ਨਾਲ ਗੱਠਜੋੜ ਹਨ, ਜਿਸ ਨਾਲ ਘਰੇਲੂ ਕਰਜ਼ੇ ਆਸਾਨੀ ਨਾਲ ਉਪਲਬਧ ਹੋ ਜਾਂਦੇ ਹਨ | 2 ਬੀ.ਐਚ.ਕੇ. ਫਲੈਟ 29.95 ਲੱਖ ਤੋਂ ਸ਼ੁਰੂ ਹੁੰਦੇ ਹਨ, 3 ਬੀ.ਐਚ.ਕੇ. ਫਲੈਟ 37.95 ਲੱਖ ਤੋਂ ਅਤੇ ਸੁਤੰਤਰ ਬੰਗਲੇ 43 ਲੱਖ ਤੋਂ | ਇਹ ਟਾਊਨਸ਼ਿਪ ਸੈਕਟਰ 42, ਅੰਬਾਲਾ-ਜਗਾਧਾਰੀ ਰਾਸ਼ਟਰੀ ਰਾਜਮਾਰਗ 'ਤੇ 50 ਏਕੜ ਵਿੱਚ ਫੈਲੀ ਹੋਈ ਹੈ | ਇਸ ਵਿੱਚ ਪਾਰਕ, ਕਮਿਊਨਿਟੀ ਸੈਂਟਰ, ਵਪਾਰਕ ਸ਼ੋਅਰੂਮ ਤੇ ਵਪਾਰਕ ਸਾਈਟ, ਪਤੰਜਲੀ ਵੈੱਲਨੈੱਸ ਸੈਂਟਰ, ਗੇਟਿਡ ਸੋਸਾਇਟੀ, ਸੀ.ਸੀ.ਟੀ.ਵੀ. ਤੇ 24 ਘੰਟੇ ਸੁਰੱਖਿਆ ਵਰਗੀਆਂ ਸਹੂਲਤਾਂ ਹਨ |